More

    ਕੋਵਿਡ ਖਿਲਾਫ਼ ਜੰਗ ਵਿਚ ਮਾਸਕ ਬੇਹੱਦ ਕਾਰਗਰ ਹਥਿਆਰ – ਸਿਵਲ ਸਰਜਨ

    ਅੰਮ੍ਰਿਤਸਰ, 29 ਅਗਸਤ (ਰਛਪਾਲ ਸਿੰਘ) – ਕੋਵਿਡ-19 ਮਹਾਂਮਾਰੀ ਖਿਲਾਫ਼ ਜੰਗ ਵਿਚ ਮਾਸਕ ਇਕ ਬੇਹੱਦ ਕਾਰਗਰ ਹਥਿਆਰ ਹੈ, ਪਰੰਤੂ ਸਾਨੂੰ ਇਸ ਦੀ ਵਰਤੋਂ ਠੀਕ ਢੰਗ ਨਾਲ ਕਰਨੀ ਆਉਣੀ ਚਾਹੀਦੀ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਕਰਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ਉਤੇ ਆਉਣ ਜਾਣ ਮੌਕੇ ਮਾਸਕ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਨੂੰ ਧਿਆਨ ਵਿਚ ਰੱਖਕੇ ਪਾਉਣ, ਨਾ ਕਿ ਪੁਲਿਸ ਦੇ ਚਲਾਨ ਤੋਂ ਬਚਣ ਲਈ। ਸਿਵਲ ਸਰਜਨ ਨੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਮਾਸਕ ਸਭ ਤੋਂ ਉਪਯੋਗੀ ਸਾਧਨ ਹੈ, ਪਰ ਜੇਕਰ ਇਸ ਦੀ ਵਰਤੋਂ ਠੀਕ ਤਰੀਕੇ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਕਈ ਲੋਕ ਮਾਸਕ ਨਾਲ ਕੇਵਲ ਆਪਣਾ ਮੂੰਹ ਹੀ ਢਕਦੇ ਹਨ ਅਤੇ ਨੱਕ ਨਹੀਂ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਸੁਰੱਖਿਆ ਲਈ ਮੂੰਹ ਅਤੇ ਨੱਕ ਦੋਵੇਂ ਚੰਗੀ ਤਰ੍ਹਾਂ ਢਕਣੇ ਜ਼ਰੂਰੀ ਹਨ, ਤਾਂ ਹੀ ਮਾਸਕ ਲਗਾਉਣ ਦਾ ਫਾਇਦਾ ਹੈ।
    ਡਾ. ਨਵਦੀਪ ਸਿੰਘ ਨੇ ਕਿਹਾ ਕਿ ਤਹੁਾਡੇ ਵੱਲੋਂ ਪਾਇਆ ਗਿਆ ਮਾਸਕ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਵਿਚ ਸਭ ਤੋਂ ਵੱਧ ਕਾਰਗਰ ਹਥਿਆਰ ਹੈ, ਕਿਉਂਕਿ ਜੇਕਰ ਤੁਸÄ ਮਾਸਕ ਠੀਕ ਢੰਗ ਨਾਲ ਪਾਇਆ ਹੈ ਤਾਂ ਤੁਸÄ ਕਿਸੇ ਕੋਵਿਡ ਮਰੀਜ਼ ਦੇ ਸੰਪਰਕ ਵਿਚ ਆਉਣ ਉਤੇ ਵੀ ਵਾਇਰਸ ਦੀ ਪਕੜ ਤੋਂ ਬਚ ਸਕਦੇ ਹੋ। ਇਸੇ ਦੇ ਨਾਲ ਜੇਕਰ ਤੁਸÄ ਕੋਵਿਡ ਦੀ ਪਕੜ ਵਿਚ ਹੋ, ਪਰ ਤੁਹਾਡੀ ਸਿਹਤ ਚੰਗੀ ਹੋਣ ਕਾਰਨ ਤੁਹਾਡੇ ਵਿਚ ਬਿਮਾਰੀ ਦੇ ਕੋਈ ਲੱਛਣ ਨਹÄ ਤਾਂ ਤੁਹਾਡੇ ਪਾਇਆ ਹੋਇਆ ਮਾਸਕ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ’ਤੇ ਫ਼ਤਿਹ ਹਾਸਲ ਕਰਨ ਲਈ ਸਹਿਯੋਗ ਕਰਨ ਅਤੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਸਾਵਧਾਨੀਆਂ ਯਕੀਨੀ ਬਣਾਉਣ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img