More

    ਕੈਨੇਡਾ ਵਿੱਚ 22 ਮਿਲੀਅਨ ਡਾਲਰ ਸੋਨੇ ਦੀ ਸਭ ਤੋਂ ਵੱਡੀ ਲੁੱਟ : 2 ਭਾਰਤੀਆ ਸਮੇਤ 6 ਵਿਅਕਤੀ ਗ੍ਰਿਫਤਾਰ

    ਟੋਰਾਂਟੋ, 19 ਅਪ੍ਰੈਲ (ਰਾਜ ਗੋਗਨਾ)-ਕੈਨੇਡੀਅਨ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀ ਵੀ ਸ਼ਾਮਲ ਸਨ। ਇਸ ਮਾਮਲੇ ਵਿੱਚ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਪ੍ਰੈਲ 2023 ਵਿੱਚ, ਟੋਰਾਂਟੋ ਦੇ ਮੁੱਖ ਹਵਾਈ ਅੱਡੇ ‘ਤੇ ਇੱਕ ਸਟੋਰੇਜ ਸਹੂਲਤ ਤੋਂ 22 ਮਿਲੀਅਨ ਕੈਨੇਡੀਅਨ ਡਾਲਰ ਮੁੱਲ ਦਾ ਸੋਨਾ ਲੁੱਟਿਆ ਗਿਆ ਸੀ। ਪੁਲਿਸ ਨੇ ਬੀਤੇਂ ਦਿਨ ਬੁੱਧਵਾਰ ਨੂੰ ਇਸ ਮਾਮਲੇ ‘ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ ਵਿੱਚ ਦੋ ਭਾਰਤੀ ਮੂਲ ਦੇ ਲੋਕਾਂ ਸਮੇਤ ਕੁੱਲ ਛੇ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਜਾਣਕਾਰੀ ਦੇ ਅਨੁਸਾਰ ਅਪ੍ਰੈਲ 2023 ‘ਚ ਹੋਈ ਇਸ ਲੁੱਟ ‘ਚ ਲੁਟੇਰੇ ਸੋਨੇ ਦੀਆਂ ਬਾਰਾਂ ਅਤੇ ਵਿਦੇਸ਼ੀ ਕਰੰਸੀ ਨਾਲ ਭਰਿਆ ਪੂਰਾ ਡੱਬਾ ਉਡਾ ਕੇ ਹੀ  ਲੈ ਗਏ ਸਨ। ਕੈਨੇਡੀਅਨ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਫੜਨ ਲਈ ਦੂਜੇ ਦੇਸ਼ਾਂ ਦੀ ਪੁਲਿਸ ਦੀ ਵੀ ਮਦਦ ਕੀਤੀ।ਇੱਕ ਸਟੋਰੇਜ ਸਹੂਲਤ ਵਿੱਚ, ਲੁਟੇਰਿਆਂ ਨੇ 22 ਮਿਲੀਅਨ ਕੈਨੇਡੀਅਨ ਡਾਲਰ ਦੀ ਕੀਮਤ ਦੇ ਨਾਲ, ਸੋਨੇ ਦੀਆਂ ਬਾਰਾਂ ਅਤੇ ਵਿਦੇਸ਼ੀ ਕਰੰਸੀ ਨਾਲ ਭਰੇ ਇੱਕ ਕੰਟੇਨਰ ਨਾਲ ਲੁੱਟ ਕੀਤੀ। ਇਹ ਕੰਟੇਨਰ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਏਅਰ ਕੈਨੇਡਾ ਰਾਹੀਂ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਮਾਮਲੇ ‘ਚ ਪੁਲਿਸ ਸ਼ਿਕਾਇਤ ਅਨੁਸਾਰ ਏਅਰ ਕੈਨੇਡਾ ਦੇ ਦੋ ਸਾਬਕਾ ਮੁਲਾਜ਼ਮਾਂ ਨੇ ਡਕੈਤੀ ‘ਚ ਦੋਸ਼ੀਆਂ ਦੀ ਮਦਦ ਕੀਤੀ ਸੀ, ਜਿਨ੍ਹਾਂ ‘ਚੋਂ ਇਕ ਇਸ ਸਮੇਂ ਪੁਲਿਸ ਦੀ ਹਿਰਾਸਤ ‘ਚ ਹੈ। ਜਦਕਿ ਦੂਜੇ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਪਰਮਪਾਲ ਸਿੱਧੂ ਅਤੇ ਅਮਿਤ ਜਲੋਟਾ ਉਨ੍ਹਾਂ 6 ਲੋਕਾਂ ‘ਚ ਸ਼ਾਮਲ ਹਨ, ਜਿਨ੍ਹਾਂ ਨੂੰ ਕੈਨੇਡੀਅਨ ਪੁਲਸ ਨੇ ਬੁੱਧਵਾਰ ਨੂੰ ਇਸ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਭਾਰਤੀ ਮੂਲ ਦੇ ਹਨ ਅਤੇ ਕੈਨੇਡਾ ਦੇ ਓਨਟਾਰੀਓ ਵਿੱਚ ਰਹਿੰਦੇ ਹਨ, ਇਨ੍ਹਾਂ ਤੋਂ ਇਲਾਵਾ ਕੈਨੇਡੀਅਨ ਪੁਲਿਸ ਨੇ ਅਹਿਮਦ ਚੌਧਰੀ, ਅਲੀ ਰਜ਼ਾ, ਪ੍ਰਸਾਦ ਪਾਰਲਿੰਗਮ ਨਾਮ ਦੇ ਮੁਲਜ਼ਮਾਂ ਖ਼ਿਲਾਫ਼ ਵੀ ਵਾਰੰਟ ਜਾਰੀ ਕੀਤੇ ਹਨ। 22 ਮਿਲੀਅਨ ਕੈਨੇਡੀਅਨ ਡਾਲਰ ਦਾ ਸੋਨਾ ਅਤੇ ਵਿਦੇਸ਼ੀ ਕਰੰਸੀ ਦੀ ਇਸ ਡਕੈਤੀ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਫੜਨ ਲਈ ਕੈਨੇਡੀਅਨ ਪੁਲਿਸ ਨੇ ਹੋਰ ਦੇਸ਼ਾਂ ਦੀ ਪੁਲਿਸ ਦਾ ਵੀ ਸਹਿਯੋਗ ਲਿਆ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਲੁਟੇਰੇ ਦੀ ਪਹਿਚਾਣ ਹੋਈ। ਕੈਨੇਡਾ ਦੀ ਪੀਲ ਪੁਲਿਸ ਨੇ ਸਿਮਰਨ ਪ੍ਰੀਤ ਪਨੇਸਰ, ਅਰਚਿਤ ਗਰੋਵਰ ਅਤੇ ਅਰਸਲਾਨ ਚੌਧਰੀ ਦੇ ਖਿਲਾਫ ਲੁੱਟ-ਖੋਹ ਵਿੱਚ ਕਥਿਤ ਸ਼ਮੂਲੀਅਤ ਲਈ ਵਾਰੰਟ ਵੀ ਜਾਰੀ ਕੀਤੇ ਸਨ। ਏਅਰ ਇੰਡੀਆ ਨੇ ਵੀ ਇੱਕ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਸਿੱਧੂ ਅਤੇ ਪਨੇਸਰ ਚੋਰੀ ਵਿੱਚ ਸ਼ਾਮਲ ਉਸਦੇ ਕਰਮਚਾਰੀ ਸਨ, ਪਰ ਇੱਕ ਦੋਸ਼ੀ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਦੂਜੇ ਨੂੰ ਜਾਂਚ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਮਾਮਲੇ ਦੇ ਮੁੱਖ ਜਾਂਚ ਅਧਿਕਾਰੀ ਮਾਈਕ ਮਾਵਿਟੀ ਨੇ ਟੋਰਾਂਟੋ ਦੇ ਏਅਰਪੋਰਟ ‘ਤੇ ਹੋਈ ਡਕੈਤੀ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ ਦੱਸਦਿਆਂ ਕਿਹਾ ਕਿ ਇਸ ਸਾਰੀ ਸਾਜ਼ਿਸ਼ ਨੂੰ ਏਅਰ ਕੈਨੇਡਾ ਦੇ ਮੁਲਾਜ਼ਮ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਸੀ।ਕੈਨੇਡੀਅਨ ਪੁਲਿਸ ਨੇ ਅਮਰੀਕਾ ਤੋਂ ਇੱਕ ਦੋਸ਼ੀ ਨੂੰ ਵੀ ਕੀਤਾ ਗ੍ਰਿਫਤਾਰ ਕੀਤਾ ਹੈ। ਜਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕੋਲ ਕੁਝ ਮੋਡੀਫਾਈਡ ਹਥਿਆਰ ਵੀ ਸਨ। ਪੁਲਿਸ ਨੇ ਲੁੱਟਿਆ ਗਿਆ ਕੁਝ ਸੋਨਾ ਵੀ ਬਰਾਮਦ ਕਰ ਲਿਆ ਹੈ, ਹਾਲਾਂਕਿ ਸ਼ੱਕ ਹੈ ਕਿ ਲੁਟੇਰਿਆਂ ਵੱਲੋਂ ਬਹੁਤਾ ਸੋਨਾ ਪਿਘਲਾਇਆ ਗਿਆ ਸੀ, ਕਿਉਂਕਿ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਸੋਨਾ ਪਿਘਲਾਉਣ ਦਾ ਸਾਮਾਨ ਵੀ ਮਿਲਿਆ ਸੀ। ਲੁਟੇਰੇ ਜਿਸ ਕੰਟੇਨਰ ਨੂੰ ਲੈ ਕੇ ਗਏ ਸਨ, ਉਸ ਵਿੱਚ 6,600 ਸੋਨੇ ਦੀਆਂ ਬਾਰਾਂ ਸਨ, ਜਿਨ੍ਹਾਂ ਦਾ ਵਜ਼ਨ 800 ਪੌਂਡ ਤੋਂ ਵੱਧ ਸੀ ਅਤੇ ਇਸਦੀ ਮਾਰਕੀਟ ਕੀਮਤ $20 ਮਿਲੀਅਨ ਤੋਂ ਵੱਧ ਸੀ। ਇਸ ਤੋਂ ਇਲਾਵਾ ਡੱਬੇ ਵਿੱਚ 25 ਲੱਖ ਡਾਲਰ ਦੀ ਵਿਦੇਸ਼ੀ ਕਰੰਸੀ ਸੀ। ਮਾਮਲੇ ਦੀ ਤਫ਼ਤੀਸ਼ ਦੌਰਾਨ ਪੰਜ ਸ਼ੱਕੀਆਂ ਨੂੰ ਛੇਤੀ ਫੜ ਲਿਆ ਗਿਆ ਸੀ, ਪਰ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਹੋਣ ਦੀ ਸ਼ਰਤ ‘ਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਇਹ ਲੁੱਟ 17 ਅਪ੍ਰੈਲ 2023 ਨੂੰ ਕੀਤੀ ਗਈ ਸੀ, ਜਿਸ ਵਿਚ ਸਵਿਟਜ਼ਰਲੈਂਡ ਤੋਂ ਆਏ ਕੰਟੇਨਰ ਨੂੰ ਜਹਾਜ਼ ਤੋਂ ਉਤਾਰ ਕੇ ਕਾਰਗੋ ਸਹੂਲਤ ‘ਤੇ ਲਿਜਾਇਆ ਗਿਆ ਸੀ, ਪਰ ਇਸ ਤੋਂ ਪਹਿਲਾਂ ਕਿ ਇਸ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਾਇਆ ਜਾਂਦਾ, ਲੁਟੇਰੇ ਕਾਰਗੋ ਸਹੂਲਤ ‘ਤੇ ਪਹੁੰਚ ਗਏ ਅਤੇ ਇਸ ਤੋਂ ਮਾਲ ਉਤਾਰ ਦਿੱਤਾ। ਅਤੇ ਇਸ ਨੂੰ ਇੱਕ ਡਿਲੀਵਰੀ ਟਰੱਕ ਵਿੱਚ ਲੋਡ ਕੀਤਾ ਗਿਆ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img