More

    ਕੈਨੇਡਾ ਚ ਨਵਾਂਸ਼ਹਿਰ ਦੇ 19 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

    ਨਵਾਂਸ਼ਹਿਰ, 25 ਮਈ (ਬੁਲੰਦ ਅਵਾਜ਼ ਬਿਊਰੋ) – ਨਵਾਂਸ਼ਹਿਰ ਦਾ 19 ਸਾਲਾ ਨੌਜਵਾਨ ਪਰਮਵੀਰ ਸਿੰਘ ਰਾਹੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਚੰਗਾ ਭਵਿੱਖ ਬਣਾਉਣ ਲਈ 28 ਅਪ੍ਰੈਲ 2023 ਨੂੰ ਖੁਸ਼ੀ-ਖੁਸ਼ੀ ਕੈਨੇਡਾ ਪਹੁੰਚ ਗਿਆ। ਜਿੱਥੇ ਨੌਜਵਾਨ ਦੀ ਇਸੇ ਮਹੀਨੇ 6 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਦੋਂ ਉਸ ਦੇ ਮਾਤਾ-ਪਿਤਾ ਨੂੰ ਇਸ ਘਟਨਾ ਬਾਰੇ ਨਵਾਂਸ਼ਹਿਰ ਵਿਖੇ ਪਤਾ ਲੱਗਾ ਤਾਂ ਘਰ ਦਾ ਮਾਹੌਲ ਗਮਗੀਨ ਹੋ ਗਿਆ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰ ਅਤੇ ਸਾਰੇ ਰਿਸ਼ਤੇਦਾਰਾਂ ਵਿੱਚ ਮਾਤਮ ਛਾ ਗਿਆ। ਬਹੁਤ ਜੱਦੋ-ਜਹਿਦ ਤੋਂ ਬਾਅਦ 18 ਦਿਨਾਂ ਬਾਅਦ ਉਕਤ ਨੌਜਵਾਨ ਦੀ ਮ੍ਰਿਤਕ ਦੇਹ ਨਵਾਂਸ਼ਹਿਰ ਪੁੱਜੀ ਜਿੱਥੇ ਉਸ ਦੇ ਮਾਪਿਆਂ ਨੇ ਧਾਰਮਿਕ ਰਸਮਾਂ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ। ਮ੍ਰਿਤਕ ਦੇ ਪਿਤਾ ਪਰਮਵੀਰ ਸਿੰਘ ਨੇ ਦੱਸਿਆ ਕਿ ਉਹ 28 ਅਪ੍ਰੈਲ ਨੂੰ ਕੈਨੇਡਾ ਗਿਆ ਸੀ, ਉੱਥੇ ਪਹੁੰਚ ਕੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ 8 ਮਈ ਨੂੰ ਸੈਸ਼ਨ ਸ਼ੁਰੂ ਹੋਣਾ ਸੀ ਪਰ 6 ਮਈ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਰਾਤ ਨੂੰ ਉਸ ਦੀ ਮੌਤ ਹੋ ਗਈ।ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਉਹ ਆਪਣੇ ਰਿਸ਼ਤੇਦਾਰ ਦੇ ਘਰ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img