ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਜੀ ਟੀ ਰੋਡ ਮਾਨਾਵਾਲਾ ਵਿਖੇ ਸ੍ਰੀ ਸਹਿਜ ਪਾਠ ਦੀ ਲੜੀ ਸਮੇਂ ਮੱਧ ਦੀ ਅਰਦਾਸ ’ਚ ਹੋਏ ਸ਼ਾਮਿਲ ਹੋਣ ’ਤੇ ਬਾਬਾ ਸਜਣ ਸਿੰਘ ਦਾ ਕੀਤਾ ਸਨਮਾਨ

ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਜੀ ਟੀ ਰੋਡ ਮਾਨਾਵਾਲਾ ਵਿਖੇ ਸ੍ਰੀ ਸਹਿਜ ਪਾਠ ਦੀ ਲੜੀ ਸਮੇਂ ਮੱਧ ਦੀ ਅਰਦਾਸ ’ਚ ਹੋਏ ਸ਼ਾਮਿਲ ਹੋਣ ’ਤੇ ਬਾਬਾ ਸਜਣ ਸਿੰਘ ਦਾ ਕੀਤਾ ਸਨਮਾਨ

ਕਾਲੇ ਕਾਨੂੰਨਾਂ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਕਿਸਾਨੀ ਘੋਲ ਵਿਚ ਸੰਗਤਾਂ ਵੱਧ ਚੜ੍ਹ ਕੇ ਸਹਿਯੋਗ ਦੇਣ : ਸੰਤ ਬਾਬਾ ਸਜਣ ਸਿੰਘ ਗੁਰੂ ਕੀ ਬੇਰ ਸਾਹਿਬ

ਅੰਮ੍ਰਿਤਸਰ, 30 ਜੂਨ (ਗਗਨ) – ਆਮ ਵਰਗ ਦੇ ਲੋਕਾਂ ਨੂੰ ਕਿਸਾਨਾਂ ਵੱਲੋਂ ਕੇਂਦਰ ਦੇ ਕਾਲੇ ਕਾਨੂੰਨਾਂ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਕੀਤੇ ਜਾ ਰਹੇ ਘੋਲ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਸੰਤ ਬਾਬਾ ਸਜਣ ਸਿੰਘ ਜੀ ਮੁੱਖ ਪ੍ਰਬੰਧਕ ਗੁਰਦੁਆਰਾ ਗੁਰ ਕੀ ਬੇਰ ਸਾਹਿਬ ਨੇ ਅਪੀਲ ਕੀਤੀ ਹੈ। ਉਹ ਅੱਜ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਅਤੇ ਚੜ੍ਹਦੀਕਲਾ ਲਈ ਜੀ ਟੀ ਰੋਡ ਮਾਨਾਵਾਲਾ ਦੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿਖੇ ਸ੍ਰੀ ਸਹਿਜ ਪਾਠ ਦੀ ਚਲਾਈ ਗਈ ਲੜੀ ਸਮੇਂ ਅੱਜ ਮੱਧ ਦੀ ਅਰਦਾਸ ’ਚ ਸ਼ਾਮਿਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨਾਲ ਹਰਿਆਣਾ ਅਤੇ ਪੰਜਾਬ ਦੇ ਹੀ ਨਹੀਂ ਸਗੋਂ ਸਮੁੱਚੇ ਭਾਰਤ ਦੇ ਲੋਕਾਂ ’ਚ ਭਾਈਚਾਰਕਸਾਂਝ ਮਜਬੂਤ ਹੋਈ ਹੈ। ਲੋਕਾਂ ਦੀ ਗੂੜ੍ਹੀ ਸਾਂਝ ਤੇ ਵਿਸ਼ਾਲ ਏਕਤਾ ਕਿਸਾਨ ਸੰਘਰਸ਼ ਅਤੇ ਦੇਸ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਮੋਦੀ ਹਕੂਮਤ ਵੱਲੋਂ ਕੀਤਾ ਜਾ ਰਿਹਾ ਧੱਕਾ ਜਮਹੂਰੀਅਤ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਅੜੀਅਲ ਰਵੱਈਏ ਖ਼ਿਲਾਫ਼ ਸਾਰਾ ਦੇਸ਼ ਕਿਸਾਨਾਂ ਨਾਲ ਹੈ ਇਸ ਕੇਂਦਰ ਨੂੰ ਕਾਲੇ ਕਾਨੂੰਨ ਤੁਰੰਤ ਵਾਪਸ ਲੈ ਲੈਣੇ ਚਾਹੀਦੇ ਹਨ | ਉਨ੍ਹਾਂ ਦ੍ਰਿੜ੍ਹ ਨਿਸ਼ਚੇ ਨਾਲ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਕਿਸਾਨ ਪਿੱਛੇ ਨਹੀਂ ਹਟਣ ਲੱਗੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਦੌਰਾਨ ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਚੋਰ ਦਰਵਾਜ਼ੇ ਰਾਹੀਂ ਖੇਤੀ ਆਰਡੀਨੈਂਸ ਲਾਗੂ ਕਰਦਿਆਂ ਕਿਸਾਨੀ ਨੂੰ ਧੋਖਾ ਦਿੱਤਾ ਗਿਆ। ਇਸ ਦੌਰਾਨ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨੀ ਅੰਦੋਲਨ ‘ਚ 500 ਤੋਂ ਵੱਧ ਕਿਸਾਨ ਜਾਨ ਗਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਬਾਜ਼ਾਰਾਂ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ ਇਸ ਲਈ ਦੇਸ਼ ਦੇ ਹਿਤ ’ਚ ਖੇਤੀਬਾੜੀ ਦੇ ਤਿੰਨੋਂ ਗ਼ੈਰ-ਸੰਵਿਧਾਨਕ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਲਈ ਸਹਿਜ ਪਾਠਾਂ ਦੀ ਲੜੀ ਸ਼ੁਰੂ ਕਰਨ ਲਈ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਾਰਸੇਵਾ ਗੁ: ਚਮਰੰਗ ਰੋਡ ਦੀ ਸ਼ਲਾਘਾ ਕੀਤੀ ਅਤੇ ਮਾਲੀ ਯੋਗਦਾਨ ਪਾਇਆ। ਇਸ ਮੌਕੇ ਸੰਤ ਬਾਬਾ ਸਜਣ ਸਿੰਘ ਗੁਰੂ ਕੀ ਬੇਰ ਸਾਹਿਬ ਨੂੰ ਬਾਬਾ ਜਸਪਾਲ ਸਿੰਘ , ਭਾਈ ਇਕਬਾਲ ਸਿੰਘ ਅਤੇ ਸਰਪੰਚ ਸ: ਸੁਖਰਾਜ ਸਿੰਘ ਰੰਧਾਵਾ ਮਾਨਾਵਾਲਾ ਵੱਲੋਂ ਸਨਮਾਨਿਤ ਕੀਤਾ ਗਿਆ।

Bulandh-Awaaz

Website:

Exit mobile version