More

    ਉਘੇ ਹਾਰਟ ਸਰਜਨ ਡਾ. ਮੰਨਨ ਅਨੰਦ ਦਾ ਕੀਤਾ ਗਿਆ ਸਨਮਾਨ

    ਅੰਮ੍ਰਿਤਸਰ, 17 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ ਫਾਇਨ ਆਰਟ ਵੱਲੋਂ ਅੱਜ ਉਘੇ ਚਿੱਤਰਕਾਰ ਰਾਜਪਾਲ ਸੁਲਤਾਨ ਦੀ ਅਗਵਾਈ ਵਿੱਚ ਉੱਤਰ ਭਾਰਤ ਦੇ ਪ੍ਰਸਿੱਧ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ.ਮੰਨਨ ਅਨੰਦ ਮੈਨੇਜਿੰਗ ਡਾਇਰੈਕਟਰ ਜਨਤਾ ਹਸਪਤਾਲ ਏਅਰ ਪੋਰਟ ਰੋਡ ਨੂੰ ਵਧੀਆ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੂਗਰ ਦੀ ਸਪੈਸ਼ਲਿਸਟ ਡਾ.ਮੈਕਸਿਮਾ ਅਨੰਦ ਵੀ ਹਾਜ਼ਰ ਸਨ।ਇਸ ਮੌਕੇ ਰਾਜਪਾਲ ਸੁਲਤਾਨ ਨੇ ਕਿਹਾ ਕਿ ਡਾ.ਮੰਨਨ ਅਨੰਦ ਜਿਥੇ ਉੱਤਰ ਭਾਰਤ ਦੇ ਪ੍ਰਸਿੱਧ ਡਾਕਟਰਾਂ ਵਿੱਚ ਇਕ ਹਨ ਉਥੇ ਹੀ ਸਮਾਜ ਸੇਵੀਂ ਕਾਰਜਾਂ ਵਿੱਚ ਵੀ ਇਹ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ ਅੱਜ ਇੰਨ੍ਹਾਂ ਨੂੰ ਸਨਮਾਨਿਤ ਕਰਕੇ ਅਸੀਂ ਖੁਦ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਡਾ.ਮੰਨਨ ਅਨੰਦ ਨੇ ਰਾਜਪਾਲ ਸੁਲਤਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲਾਕਾਰ ਸਮਾਜ ਦਾ ਆਇਨਾ ਹੁੰਦੇ ਹਨ ਅਤੇ ਇਹ ਅਪਣੀ ਕਲਾ ਰਾਹੀਂ ਸਮਾਜ ਦੀ ਭਾਵਨਾਵਾਂ ਨੂੰ ਪ੍ਰ੍ਰਗਟ ਕਰਦੇ ਹਨ। ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਡਾ.ਗੁਰਮੀਤ ਸਿੰਘ ਚਾਹਲ, ਗੋਰਵ ਮਲਹੋਤਰਾ, ਨਵਜੋਤ ਕੌਰ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img