More

    ਇਲੈਕਸ਼ਨ ਮੈਜਿਸਟਰੇਟ ਪ੍ਰਭਦੀਪ ਗਿੱਲ, ਕਾਨੂੰਗੋ ਹਰਜੀਤ ਕੌਰ ਵੱਲੋਂ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

    ਅੰਮ੍ਰਿਤਸਰ, 27 ਅਪ੍ਰੈਲ (ਪੱਤਰ ਪ੍ਰੇਰਕ):-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮ ਜ਼ਿਲ੍ਹਾ ਚੌਣ ਅਫਸਰ ਜੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ, 20-ਅਟਾਰੀ (ਅ.ਜ) ਵਿਧਾਨ ਸਭਾ ਚੋਣ ਹਲਕਾ, 02-ਅੰਮ੍ਰਿਤਸਰ ਲੋਕ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-2 ਦੇ ਨਿਰਦੇਸ਼ਾਂ ਤੇ ਇਲੈਕਸ਼ਨ ਸੈਕਟਰ ਮੈਜਿਸਟਰੇਟ ਸ ਪ੍ਰਭਦੀਪ ਸਿੰਘ ਗਿੱਲ ਤੇ ਇਲੈਕਸ਼ਨ ਕਾਨੂੰਗੋ ਮੈਡਮ ਹਰਜੀਤ ਕੌਰ ਦੀ ਅਗਵਾਈ ਵਿੱਚ ਵੋਟਰ ਜਾਗਰੂਕਤਾ ਅਭਿਆਨ ਚੌਣ ਪਾਠਸ਼ਾਲਾ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਰਵਿੰਦਰ ਸਿੰਘ ਸੰਧੂ, ਗੁਰਲੀਨ ਕੌਰ, ਅਜੀਤਪਾਲ ਸਿੰਘ, ਮਨਦੀਪ ਸਿੰਘ,ਮੈਡਮ ਰਜਵੰਤ ਕੌਰ,ਦੀਪਕ ਕੁਮਾਰ, ਰੁਪਿੰਦਰ ਕੌਰ, ਨਵਜੋਤ, ਮਨਦੀਪ ਸਿੰਘ,ਨਿਤਾਸ਼ਾ ਪਰਾਸ਼ਰ, ਹਰਵਿੰਦਰ ਕੌਰ, ਵਿਸ਼ਾਲ ਦੁੱਗਲ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਸੁਖਰਾਜ ਸਿੰਘ,ਰਾਜਬੀਰ ਕੌਰ, ਪਰਮਜੀਤ ਕੌਰ, ਨਿਰਮਲ ਸਿੰਘ ਆਦਿ ਬਹੁਗਿਣਤੀ ਅਧਿਕਾਰੀ ਕਰਮਚਾਰੀ ਤੇ ਵੋਟਰ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦਾ ਹੱਕ ਜ਼ਰੂਰ ਵਰਤਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੋਟਰ ਲੋਕ ਸਭਾ ਚੋਣਾਂ ਵਾਲੇ ਦਿਨ ਆਪਣੀ ਵੋਟ ਦੀ ਵਰਤੋਂ ਕੀਤੇ ਬਿਨਾਂ ਨਾਂ ਰਹਿ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img