More

    ਇਲੈਕਸ਼ਨ ਬੂਥਾਂ ਤੇ ਵਿਜ਼ਿਟ ਦੌਰਾਨ ਇਲੈਕਸ਼ਨ ਸੈਕਟਰ ਮੈਜਿਸਟਰੇਟ ਪ੍ਰਭਦੀਪ ਗਿੱਲ ਤੇ ਕਾਨੂੰਗੋ ਮੈਡਮ ਹਰਜੀਤ ਕੌਰ

    ਅੰਮ੍ਰਿਤਸਰ,24 ਅਪ੍ਰੈਲ (ਬੁਲੰਦ ਅਵਾਜ਼ ਬਿਊਰੋ):-ਇਲੈਕਸ਼ਨ ਸੈਕਟਰ ਮੈਜਿਸਟਰੇਟ ਸ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਇਲੈਕਸ਼ਨ ਕਾਨੂੰਗੋ ਮੈਡਮ ਹਰਜੀਤ ਕੌਰ ਨੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮ ਜ਼ਿਲ੍ਹਾ ਚੌਣ ਅਫਸਰ ਸ੍ਰੀ ਘਨਸਾਮ ਥੋਰੀ ਜੀ ਅਤੇ ਐਸ ਡੀ ਐਮ 2 ਕਮ ਵਿਧਾਨ ਸਭਾ ਹਲਕਾ 20 ਦੇ ਰਿਟਰਨਿੰਗ ਅਫ਼ਸਰ ਦੇ ਨਿਰਦੇਸ਼ਾਂ ਤੇ ਵਿਧਾਨ ਸਭਾ ਹਲਕੇ ਦੇ ਸੈਕਟਰ ਦੇ ਬੂਥਾਂ ਤੇ ਦੌਰਾ ਕੀਤਾ ਅਤੇ ਸੈਕਟਰ ਦੇ ਬੀ ਐਲ ਓ ਨਾਲ ਮੀਟਿੰਗ ਕਰਦਿਆਂ ਉਹਨਾਂ ਨੂੰ ਇਲੈਕਸ਼ਨ ਦਿਨ ਬਾਰੇ ਆਓਣ ਵਾਲੀਆਂ ਤਕਨੀਕੀ ਮੁਸ਼ਕਲਾਂ ਬਾਰੇ ਜਾਣੂੰ ਕਰਵਾਇਆ ਅਤੇ ਉਪਰੋਕਤ ਇਹੋ ਜਿਹੇ ਕੰਮ ਜ਼ੇਕਰ ਅਧੂਰੇ ਹਨ ਤਾਂ ਪਹਿਲਾਂ ਪਹਿਲਾਂ ਪੂਰੇ ਕਰਨ ਲਈ ਕਿਹਾ। ਉਹਨਾਂ ਕਿਹਾ ਜੋ ਵੀ ਪੱਤਰ ਇਲੈਕਸ਼ਨ ਦਫ਼ਤਰ ਤੋਂ ਜਾਰੀ ਹੁੰਦਾ ਉਸਦੀ ਰਿਪੋਰਟ ਉਸੇ ਸਮੇਂ ਸਾਨੂੰ ਦਿੱਤੀ ਜਾਵੇ।ਇਸ ਮੌਕੇ ਉਹਨਾਂ ਨਾਲ ਮੈਡਮ ਰਜਵੰਤ ਕੌਰ, ਮੈਡਮ ਨਿਤਾਸ਼ਾ ਪਰਾਸ਼ਰ, ਮਾਸਟਰ ਦੀਪਕ ਕੁਮਾਰ, ਮੈਡਮ ਰੁਪਿੰਦਰ ਕੌਰ, ਕੁਲਵੰਤ ਕੌਰ, ਮੈਡਮ ਨਵਜੋਤ, ਨਿਰਮਲ ਸਿੰਘ, ਮੈਡਮ ਰਾਜਬੀਰ ਕੌਰ, ਮੈਡਮ ਪਰਮਜੀਤ ਕੌਰ, ਵਿਸਾਲ ਡੁੱਗਲ, ਬਲਬੀਰ ਸਿੰਘ, ਹਰਪ੍ਰੀਤ ਸਿੰਘ, ਸੁਖਰਾਜ ਸਿੰਘ, ਮੈਡਮ ਹਰਵਿੰਦਰ ਕੌਰ ਆਦਿ ਹਾਜ਼ਰ ਸਨ। ਆਖੀਰ ਵਿੱਚ ਸਾਰੇ ਸਟਾਫ ਨੂੰ ਨੂੰ ਕਿਹਾ ਕਿ ਹਰ ਇਲੈਕਸ਼ਨ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਅਤੇ ਕੰਮ ਵਿਚ ਅਣਗਹਿਲੀ ਨਾਂ ਵਰਤੀ ਜਾਵੇ ਅਤੇ ਜਿਸ ਇਲੈਕਸ਼ਨ ਕੰਮ ਕਰਨ ਲਈ ਦਿੱਤਾ ਗਿਆ, ਉਸ ਦਿਨ ਗੈਰਹਾਜ਼ਰ ਨਾ ਰਿਹਾ ਜਾਵੇ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img