More

    ਆਸ਼ੂ ਬੰਗੜ ਦੇ ਹੱਕ `ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਲੋਕਾਂ ਦੇ ਸਨਮੁੱਖ

    ਠਾਠਾਂ ਮਾਰਦੇ ਇਕੱਠ ਨੂੰ ਠੇਠ ਪੰਜਾਬੀ ਵਿਚ ਸੰਬੋਧਨ ਕਰਦਿਆਂ ਆਸ਼ੂ ਬੰਗੜ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ
    ਮਮਦੋਟ 16 ਫ਼ਰਵਰੀ (ਲਛਮਣ ਸਿੰਘ  ਸੰਧੂ)ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਛੋਟਾ ਭਰਾ ਕਰਾਰ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ ਨੇ ਹਲਕਾ ਦਿਹਾਤੀ ਦੇ ਵੋਟਰਾਂ ਨੂੰ ਸੁਚੇਤ ਹੋਣ ਦਾ ਦਿੱਤਾ ਹੌਕਾ। ਅੱਜ ਫਿ਼ਰੋਜ਼ਪੁਰ ਪੁੱੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਾਈ ਟੀ ਪੁਆਇੰਟ `ਤੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਥੇ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਹੀਰਾ ਬੰਦਾ ਕਰਾਰ ਦਿੱਤਾ, ਉਥੇ ਹਲਕਾ ਨਿਵਾਸੀਆਂ ਨੂੰ ਸਾਂਭਣ ਦੀ ਗੁਹਾਰ ਲਗਾਈ। ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਵੋਟਰਾਂ ਨੂੰ ਆਸ਼ੂ ਬੰਗੜ ਦੀ ਜਿੱਤ ਦੀ ਅਪੀਲ ਕਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਦੋ ਵਿਧਾਇਕ ਰਮਿੰਦਰ ਆਂਵਲਾ ਅਤੇ ਪਰਮਿੰਦਰ ਸਿੰਘ ਪਿੰਕੀ ਵਿਸ਼ੇਸ਼ ਤੌਰ `ਤੇ ਪੁੱਜੇ, ਜਦੋਂ ਕਿ ਵੱਡੀ ਗਿਣਤੀ ਕਾਂਗਰਸ ਲੀਡਰਸਿ਼ਪ ਨੇ ਪਹੁੰਚ ਕੇ ਆਸ਼ੂ ਬੰਗੜ ਦੇ ਹੱਕ ਵਿਚ ਅਕਾਸ਼ ਗੂੰਜਾਊ ਨਾਅਰੇ ਲਾਏ।
    ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ ਨੇ ਕਿਹਾ ਕਿ ਫਸਲ ਬਹੁਤ ਹੈ, ਝਾੜ ਵੀ ਇਸੀ ਤਰ੍ਹਾਂ ਆਉਣਾ ਚਾਹੀਦਾ ਹੈ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਅਮਰਦੀਪ ਸਿੰਘ ਆਸ਼ੂ ਬੰੰਗੜ ਮੇਰਾ ਛੋਟਾ ਭਾਈ ਹੈ ਅਤੇ ਸਰਕਾਰ ਬਣਦਿਆਂ ਹੀ ਉਹ ਚੈਕ ਹਲਕੇ ਨੂੰ ਭੇਜੇ ਜਾਣਗੇ, ਜਿਸ `ਤੇ ਹਲਕਾ ਨਿਵਾਸੀ ਆਪਣੀ ਮਰਜ਼ੀ ਨਾਲ ਰਕਮ ਭਰ ਸਕਣਗੇ। ਨੌਜਵਾਨੀ ਦੀ ਗੱਲ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵੈਲਫੇਅਰ ਸਟੇਟ ਹੈ, ਜਿਥੇ ਸਿੱੱਖਿਆ ਮੁਫਤ ਹੋਣੀ ਚਾਹੀਦੀ ਹੈ ਅਤੇ ਅਸੀਂ ਪੰਜਾਬ ਵਿਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਤੱਕ ਪੜ੍ਹਾਈ ਮੁਫਤ ਕਰਾਂਗੇ ਤਾਂ ਜੋ ਨੌਜਵਾਨੀ ਪੜ੍ਹ ਕੇ ਆਪਣੇ ਪੈਰਾਂ ਸਿਰ ਖੜ੍ਹੀ ਹੋਣ ਦੇ ਨਾਲ-ਨਾਲ ਚੰਗਾ-ਮਾੜਾ ਸੋਚ ਸਕੇੇ। ਹਲਕਾ ਦਿਹਾਤੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਗੱਲ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਹਾਨੂੰ ਹੋਣਹਾਰ ਨੌਜਵਾਨ ਉਮੀਦਵਾਰ ਦਿੱਤੈ, ਜੋ ਮੇਰਾ ਛੋਟਾ ਭਾਈ ਹੈ, ਮੇਰਾ ਰਿਸ਼ਤੇਦਾਰ ਹੈ, ਜਿਸ ਦੀ ਸੰਭਾਲ ਤੁਸੀਂ ਕਰਨੀ ਹੈ। ਆਪਣੇ 111 ਦਿਨਾਂ ਦੇ ਕਾਰਜਕਾਲ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਦੇ ਮੁਆਫ ਹੋਏ ਬਿੱਲਾਂ ਵਿਚ ਇਸ ਹਲਕੇ ਦੇ ਲੋਕਾਂ ਨੂੰ 100 ਰੁਪਏ ਦਾ ਲਾਭ ਮਿਲਿਆ ਹੈ ਅਤੇ 3 ਰੁਪਏ ਬਿਜਲੀ ਸਸਤੀ ਹੋਣ ਨਾਲ ਲੋਕਾਂ ਨੂੰ ਬਿੱਲਾਂ ਵਿਚ ਕਾਫੀ ਰਾਹਤ ਮਿਲੀ ਹੈ। ਇਸ ਮੌਕੇ ਉਨ੍ਹਾਂ ਸਸਤੇ ਕੀਤੇ ਪਟਰੋਲ ਦਾ ਜਿ਼ਕਰ ਕਰਦਿਆਂ ਕਿਹਾ ਕਿ ਤੁਸੀਂ 5 ਲੀਟਰ ਤੇਲ ਪੁਆਓ ਅਤੇ 50 ਰੁਪਏ ਦਾ ਮੁਨਾਫਾ ਪਾਓ।
    ਠੇਠ ਪੰਜਾਬੀ ਵਿਚ ਹਲਕਾ ਦਿਹਾਤੀ ਵਿਚ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਹਰੀ ਬੰਦਿਆਂ ਨੂੰ ਕੀ ਪਤਾ ਪੰਜਾਬ ਦੇ ਸੱਭਿਆਚਾਰ ਬਾਰੇ, ਇਨ੍ਹਾਂ ਕਿਹੜਾ ਕਦੇ ਪੰਜਾਬ ਦੀਆਂ ਖੇਡਾਂ ਗੁੱਲੀ ਡੰਡ ਆਦਿ ਖੇਡੀਆਂ ਹਨ।  ਪੰਜਾਬ ਵਿਚ ਵਹਿ ਰਹੀ ਕਾਂਗਰਸ ਦੀ ਹਵਾ ਦਾ ਜਿ਼ਕਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਤੁਹਾਡੀ ਸਰਕਾਰ ਬਣਦਿਆਂ ਹੀ ਪਹਿਲੇ ਦਸਤਖਤ ਇਕ ਲੱਖ ਨੌਕਰੀਆਂ ਪਰ ਹੋਣਗੇ ਤਾਂ ਜੋ ਕਗਾਰੀ ਦੇ ਰਾਹ ਚੱਲ ਰਹੇ ਨੌਜਵਾਨਾਂ ਦਾ ਭਵਿੱਖ ਉਜਵਲ ਹੋ ਸਕੇ। ਬੀਬੀਆਂ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰ੍ਰੀਮਤੀ ਪ੍ਰਿਯੰੰਕਾ ਗਾਂਧੀ ਵੱਲੋਂ ਘਰਾਂ ਦੀ ਰਸੋਈ ਲਈ ਹਰ ਸਾਲ ਬੀਬੀਆਂ ਨੂੰ 8 ਸਿਲੰਡਰ ਮੁਫਤ ਦੇਣ ਦੇ ਨਾਲ-ਨਾਲ 11 ਸੋ ਰੁਪਏ ਸਨਮਾਨ ਭੱਤਾ ਦੇਣ ਦਾ ਵਾਅਦਾ ਕੀਤਾ ਹੈ, ਜੋ ਸਰਕਾਰ ਬਣਦਿਆਂ ਹੀ ਪੂਰਨ ਹੋਵੇਗਾ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਸਾਬਕਾ ਚੈਅਰਮੈਨ ਗੁਰਬਚਨ ਸਿੰਘ ਕਾਲਾ ਟਿੱਬਾ, ਜਸਬੀਰ ਸਿੰਘ ਸਨੀਅਰ ਕਾਂਗਰਸ ਆਗੂ ਮੱਲੂ ਵਾਲਾ,ਦਾਰਾ ਸਰਪੰਚ ਚੱਕ ਖੁੱਦਰ, ਦਵਿੰਦਰ ਸਿੰਘ ਰਹੀਮੇ ਕਿ,ਅਜਮੇਰ ਸਿੰਘ ਸਰਪੰਚ ਮੁਰਕਵਾਲਾ,ਰਾਜੂ ਨਾਰੰਗ ਦਫ਼ਤਰ ਇੰਚਾਰਜ ਆਸ਼ੂ ਬੰਗੜ, ਸਮੇਤ ਵੱਡੀ ਗਿਣਤੀ ਇਲਾਕੇ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਬਲਾਕ ਸੰਮਤੀ ਮੈਂਬਰ ਅਤੇ ਹਲਕਾ ਨਿਵਾਸੀਆਂ ਨੇ ਸਿ਼ਰਕਤ ਕੀਤੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img