ਗੁਰਪ੍ਰੀਤ ਸਿੰਘ ਸਹੋਤਾ
ਅਮਰੀਕਾ ਦੀ ਮਰਦਮਸ਼ੁਮਾਰੀ 2020 (Census 2020) ਵਿੱਚ ਸਿੱਖਾਂ ਦੀ ਗਿਣਤੀ ਹੁਣ ਭਾਰਤੀਆਂ ਵਜੋਂ ਨਹੀਂ, ਬਲਕਿ ਅੱਡ ਅਮਰੀਕਨ ਸਿੱਖਾਂ ਵਜੋਂ ਹੋਵੇਗੀ। ਪਿਛਲੇ 10 ਸਾਲ ਤੋਂ ਅਮਰੀਕਨ ਸਿੱਖ ਇਹ ਮੰਗ ਕਰ ਰਹੇ ਸਨ, ਜੋ ਪੂਰੀ ਹੋ ਗਈ ਹੈ। ਇਹ ਜਾਣਕਾਰੀ ਅਮਰੀਕਨ ਸੰਸਥਾ “ਯੂਨਾਈਟਿਡ ਸਿਖਸ” ਨੇ ਦਿੱਤੀ ਹੈ।
ਅਮਰੀਕਨ ਸਿੱਖ ਆਪਣੀ ਸਹੀ ਗਿਣਤੀ ਜਾਨਣਾ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਭਾਰਤੀ ਨਹੀਂ ਕਹਾਉਣਾ ਚਾਹੁੰਦੇ। ਜਦ ਸਰਕਾਰ ਸਹੂਲਤਾਂ ਦਿੰਦੀ ਹੈ ਜਾਂ ਫੰਡਿੰਗ ਹੁੰਦੀ ਹੈ ਤਾਂ ਉਸ ਵਿੱਚ ਇਸ ਨਾਲ ਫਾਇਦਾ ਮਿਲੇਗਾ ਅਤੇ ਦੁਨੀਆ ਪੱਧਰ ‘ਤੇ ਸਿੱਖਾਂ ਦੀ ਵੱਖਰੀ ਪਛਾਣ ਬਣੇਗੀ। ਕਿ ਸਿੱਖ ਇੱਕ ਵੱਖਰੀ ਨੇਸ਼ਨ ਹਨ, ਅੱਡ ਕੌਮ ਹਨ।
ਇੰਗਲੈਂਡ ‘ਚ ਵੀ ਸਿੱਖਾਂ ਦੀ ਸਰਕਾਰ ਨਾਲ ਇਹੀ ਕਨੂੰਨੀ ਲੜਾਈ ਚੱਲ ਰਹੀ ਹੈ। ਇੰਗਲੈਂਡੀਏ ਸਿੱਖਾਂ ਦੀ ਤੀਜੀ-ਚੌਥੀ ਪੀੜੀ ਚੱਲ ਪਈ ਹੈ, ਉਹ ਕਦੇ ਭਾਰਤੀ ਨਗਰਿਕ ਨਹੀਂ ਰਹੇ, ਉਹ ਬ੍ਰਿਟਿਸ਼ ਜੰਮਪਲ ਸਿੱਖ ਹਨ, ਇਸ ਲਈ ਉਹ ਮੰਗ ਕਰ ਰਹੇ ਹਨ ਕਿ ਮਰਦਮਸ਼ੁਮਾਰੀ ਵੇਲੇ ਉਨ੍ਹਾਂ ਨੂੰ ਭਾਰਤੀ ਵਾਲੇ ਖਾਨੇ ‘ਚ ਰਹਿਣ ਲਈ ਮਜਬੂਰ ਨਾ ਕੀਤਾ ਜਾਵੇ ਬਲਕਿ ਸਿੱਖਾਂ ਲਈ ਅੱਡ ਖਾਨਾ ਬਣਾਇਆ ਜਾਵੇ। ਉਹ ਭਾਰਤੀ ਸਿੱਖ ਨਹੀਂ, ਬਰਤਾਨਵੀ ਸਿੱਖ ਕਹਾਉਣਾ ਚਾਹੁੰਦੇ ਹਨ।
ਕੈਨੇਡਾ ਦੇ ਸਿੱਖ ਦੇਖੋ ਕਦੋਂ ਇਹ ਮੰਗ ਚੁੱਕਦੇ, ਕਿਉਂਕਿ ਇੱਥੇ ਵੀ ਸਿੱਖਾਂ ਦੀ ਤੀਜੀ-ਚੌਥੀ ਪੀੜ੍ਹੀ ਚੱਲ ਪਈ ਹੈ। ਸਿੱਖ ਇੱਕ ਅੱਡ ਕੌਮ ਹਨ, ਜੋ ਆਪਣਾ ਰਾਜ ਭਾਗ ਚਲਾ ਚੁੱਕੇ ਹਨ, ਇਹ ਗੱਲ ਹੌਲੀ ਹੌਲੀ ਸਥਾਪਤ ਹੋ ਰਹੀ ਹੈ।
You must be logged in to post a comment