More

    ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ, ਹੋਇਆ ਜਦੋਂ ਪ੍ਰਤੀਨਿਧੀ ਸਭਾ ਦੇ ਸਪੀਕਰ ਕੇਵਿਨ ਮੈਕਕਾਰਥੀ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ

    ਵਾਸ਼ਿੰਗਟਨ, 4 ਅਕਤੂਬਰ (ਰਾਜ ਗੋਗਨਾ)-ਰਿਪਬਲਿਕਨ ਪਾਰਟੀ ਸੰਸਦ ਮੈਂਬਰ ਕੇਵਿਨ ਮੈਕਕਾਰਥੀ ਨੂੰ ਯੂ. ਐਸ. ਹਾਊਸ ਸਪੀਕਰ ਦੇ ਅਹੁਦੇ ਤੋ ਮੁਅੱਤਲ ਕਰ ਦਿੱਤਾ ਗਿਆ ਹੈ।ਇਹ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।ਬੀਤੇਂ ਦਿਨ ਉਸ ਨੂੰ ਹਟਾਉਣ ਲਈ ਲਿਆਂਦੀ ਗਈ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਲਿਆਂਦੇ ਮਤੇ ’ਤੇ ਵੋਟਿੰਗ ਹੋਈ। ਸਪੀਕਰ ਨੂੰ  ਹਟਾਉਣ ਦਾ ਮਕਸਦ ਰਿਪਬਲਿਕਨ ਪਾਰਟੀ ਦਾ ਅੰਦਰੂਨੀ ਕਲੇਸ਼ ਦਾ ਖੁਲਾਸਾ ਹੋਇਆ ਹੈ।ਕੇਵਿਨ ਮੈਕਕਾਰਥੀ ਅਮਰੀਕੀ ਪ੍ਰਤੀਨਿਧੀ ਸਭਾ ਦੇ 234 ਸਾਲਾਂ ਦੇ ਇਤਿਹਾਸ ਵਿੱਚ ਪਹਿਲੇ ਸਪੀਕਰ ਹਨ ਜਿਨ੍ਹਾਂ ਨੂੰ ਉਸ ਦੇ ਅਹੁਦੇ ਤੋਂ ਬਾਹਰ ਕੀਤਾ ਗਿਆ ਹੈ। ਅਮਰੀਕੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ।ਕਿਸੇ ਨੂੰ ਇਸ ਤਰ੍ਹਾਂ ਅਹੁਦੇ ਤੋਂ ਬਾਹਰ ਕੀਤਾ ਗਿਆ ਹੈ। ਪਾਰਟੀ ਦੇ ਕੁਝ ਸੰਸਦ ਮੈਂਬਰਾਂ ਦੇ ਇਸ ਕਦਮ ਨੇ ਅਗਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਰਿਪਬਲਿਕਨ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਖੁਲਾਸਾ ਕਰ ਦਿੱਤਾ ਹੈ। ਪ੍ਰੰਤੂ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਨਵਾਂ ਸਪੀਕਰ ਕੌਣ ਹੋਵੇਗਾ।ਕੇਵਿਨ ਮੈਕਕਾਰਥੀ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਵਾਂ ਸਪੀਕਰ ਕੌਣ ਹੋਵੇਗਾ ਇਹ ਅਜੇ ਤੈਅ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਸ਼ਟਡਾਊਨ ਤੋਂ ਬਚਣ ਲਈ ਫੰਡਿੰਗ ਬਿੱਲ ਲਿਆਂਦਾ ਗਿਆ ਸੀ, ਜਿਸ ‘ਚ ਕੇਵਿਨ ਮੈਕਕਾਰਥੀ ਨੇ ਇਸ ਨੂੰ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪਾਸ ਕਰਵਾਉਣ ‘ਚ ਅਹਿਮ ਭੂਮਿਕਾ ਵੀ ਨਿਭਾਈ ਸੀ (ਕੇਵਿਨ ਇਸ ਕਾਰਨ ਉਨ੍ਹਾਂ ਦੀ ਹੀ ਪਾਰਟੀ ਦੇ ਕੁਝ ਸੰਸਦ ਮੈਂਬਰ ਨਾਰਾਜ਼ ਹੋ ਗਏ ਸਨ। ਅਤੇ ਉਨ੍ਹਾਂ ਨੇ ਉਸ ਦੇ ਖਿਲਾਫ ਮਤਾ ਲਿਆਦਾ। ਕੇਵਿਨ ਮੈਕਕਾਰਥੀ ਸਿਰਫ 269 ਦਿਨਾਂ ਲਈ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੇ ਸਪੀਕਰ ਰਹੇ ਹਨ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ 7 ​​ਜਨਵਰੀ 2023 ਨੂੰ ਇਹ  ਅਹੁਦਾ ਸੰਭਾਲਿਆ ਸੀ। ਇਹ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਵੀ ਸਪੀਕਰ ਦਾ ਸਭ ਤੋਂ ਛੋਟਾ ਕਾਰਜਕਾਲ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img