ਅੰਮ੍ਰਿਤਸਰ, 21 ਦਸੰਬਰ (ਹਰਪਾਲ ਸਿੰਘ) – ਗੁਰਦੁਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ੍ਰ,ਗੁਰਵਿੰਦਰ ਸਿੰਘ ਵਾਧਵਾ ਨੇ ਭਾਰਤ ਦੇ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ,ਰੇਲ ਰਾਜ ਮੰਤਰੀ ਦਾਨਵੇਜ਼ੀ,ਚੇਅਰਮੈਨ ਰੇਲਵੇ ਬੋਰਡ ਪਾਸੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਾਇਆ ਮਨਮਾੜ ਤੋਂ ਭੂਜ ਗੁਜਰਾਤ ਤੇ ਭੂਜ ਗੁਜਰਾਤ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਤੱਕ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਸੁਪਰਡੈਂਟ ਨੇ ਦੱਸਿਆ ਕਿ ਇਸ ਸ਼ਹਿਰ ਦੇ ਵਸਨੀਕ ਅਤੇ ਸਿੱਖ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਸੌਖਾ ਹੋ ਜਾਵੇ ਕਿਉਂਕਿ ਭਾਰਤ ਸਰਕਾਰ ਵਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਪੰਜਾਬ, ਹਰਿਆਣਾ, ਹਿਮਾਚਲ, ਬਿਹਾਰ ਆਦਿ ਜਗ੍ਹਾ ਤੋਂ ਰੇਲ ਗੱਡੀਆਂ ਸ੍ਰੀ ਹਜ਼ੂਰ ਸਾਹਿਬ ਤੱਕ ਚਲਦੀਆਂ ਹਨ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਕਰਕੇ ਜੀਵਨ ਸਫ਼ਲਾ ਕਰਦੀ ਹੈ ਉਸੇ ਤਰ੍ਹਾਂ ਗੁਜਰਾਤ ਤੋਂ ਰੇਲ ਗੱਡੀ ਸ੍ਰੀ ਹਜ਼ੂਰ ਸਾਹਿਬ ਤੱਕ ਚਲਾਈ ਜਾਵੇ ਤਾਂ ਜੋ ਇਥੋਂ ਦੀਆਂ ਸਿੱਖ ਸੰਗਤਾਂ ਨੂੰ ਇਸਦਾ ਲਾਭ ਮਿਲ ਸਕੇ ਅਤੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲਾ ਕਰ ਸਕਣ।
ਗੁਰਦੁਆਰਾ ਸੱਚਖੰਡ ਬੋਰਡ ਵਲੋਂ ਭੂਜ ਗੁਜਰਾਤ ਤੋਂ ਨਾਂਦੇੜ ਸਾਹਿਬ ਲਈ ਰੇਲ ਚਲਾਉਣ ਦੀ ਕੀਤੀ ਮੰਗ
![](https://bulandhawaaz.com/wp-content/uploads/2021/12/WhatsApp-Image-2021-12-21-at-5.38.09-PM.jpeg)