ਅੰਨੇਵਾਹ ਸਟੀਰਾਈਡ ਨਾ ਖਾਓ। ਸਿਆਣੇ ਬਣੋ।

ਅੰਨੇਵਾਹ ਸਟੀਰਾਈਡ ਨਾ ਖਾਓ। ਸਿਆਣੇ ਬਣੋ।

ਐਨਾਬਾਲਿਕ ਸਟੀਰਾਈਡ ਦੀ ਅਜਿਹੀ ਖੁਰਾਕ ਜਿਹੜੀ ਸਾਡੀਆਂ ਮਾਸਪੇਸ਼ੀਆਂ ਦਾ ਅਕਾਰ ਵੱਡਾ ਕਰੇਗੀ, ਉਹ ਨਾਲ ਨਾਲ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਮਾਸਪੇਸ਼ੀਆਂ ਦੀ ਵੀ ਬੇਲੋੜੀ ਗਰੋਥ ਕਰ ਦਿੰਦੀ ਹੈ ਜਿਹਦੇ ਵਿੱਚ ਦਿਲ ਦੀਆਂ ਮਾਸਪੇਸ਼ੀਆਂ ਵੀ ਸ਼ਾਮਲ ਹਨ। ਹੌਲ਼ੀ ਹੌਲ਼ੀ ਇਹ ਵਾਧਾ ਹਰਟ ਅਟੈਕ ਦਾ ਕਰਨ ਬਣ ਜਾਂਦਾ। ਕਈ ਵਾਰ ਤਾਂ ਸਟੀਰਾਈਡ ਦੀ ਬੇਢੰਗੀ ਖੁਰਾਕ ਯਕਦਮ ਹੱਲਾ ਮਾਰਕੇ ਬੰਦੇ ਨੂੰ ਥਾਂਏਂ ਢੇਰੀ ਵੀ ਕਰ ਦਿੰਦੀ ਹੈ। ਇੱਕ ਖੋਜ ਕਹਿੰਦੀ ਆ ਕਿ ਸਟੀਰਾਈਡ ਤੋਂ 96% ਲੋਕਾਂ ਨੂੰ ਮਾਰੂ ਬੁਰੇ ਅਸਰ ਹੁੰਦੇ ਨੇ। ਇਹ ਬੜੇ ਡਰਾਉਣੇ ਨੇ।

ਬਹੁਤੇ ਬੰਦੇ ਤਾਂ ਇਹਦੇ ਨਾਲ ਹੋਰ ਸੁਆ-ਖੇਹ ਜਿਵੇਂ ਗਰੋਥ ਹਾਰਮੌਨ, ਇਨਸੁਲੀਨ ਵੀ ਖਾਈ ਜਾਂਦੇ ਨੇ ਜਿਹੜੇ ਦਿਲ ਤੇ ਗੁਰਦਿਆਂ ਦਾ ਨਾਸ ਮਾਰ ਦਿੰਦੇ ਨੇ। ਵੱਡੇ ਡੌਲ਼ੇ ਜਰੂਰ ਬਣਾਓ ਪਰ ਛੁਦਾਈ ਨਾ ਬਣੋ। ਯੂ ਟਿਊਬ ਨੇ ਜਣਾਖਣਾ ਡਾਕਟਰ ਬਣਾ ਧਰਿਆ ਏ। ਧੜਾਧੜ ਆਨਲਾਈਨ ਆਡਰ ਹੋ ਰਹੇ ਹਨ। ਸਪਲੀਮੈਂਟ ਬਿਲੀਅਨਜ਼ ਡਾਲਰ ਦੀ ਇੰਡਸਟਰੀ ਬਣ ਚੁੱਕੀ ਹੈ। ਇਹਦੇ ਵਿੱਚ ਅੰਤਾਂ ਦੀ ਡੁਪਲੀਕੇਸੀ ਹੈ। ਭਾਰਤੀ ਬਜ਼ਾਰ ਵਿੱਚ ਤਾਂ ਬਹੁਤ ਜਿਆਦਾ। ਇਹ ਪਾਊਡਰਾਂ ਦੇ ਡੱਬੇ ਬਰੂਦ ਨਾਲ ਭਰੇ ਪਏ ਨੇ। ਬਹੁਤੀ ਵਾਰ ਜ਼ਿਮ ਉਸਤਾਦ ਐਡੇ ਮਾਹਰ ਨੀਂ ਹੁੰਦੇ ਕਿ ਉਹ ਥੋਡੀ ਸਪਲੀਮੈਂਟ ਡਾਈਟ ਸੈੱਟ ਕਰ ਸਕਣ। ਇਹ ਮਾਹਰ ਡਾਕਟਰਾਂ ਦਾ ਕੰਮ ਹੁੰਦੈ। ਤਕੜੇ ਦਰਸ਼ਨੀ ਸਰੀਰ ਬਣਾਉਣੇ ਖ਼ਰੀ ਗੱਲ ਐ। ਪਰ ਅੰਨੇਵਾਹ ਸਟੀਰਾਈਡ ਨਾ ਖਾਓ। ਸਿਆਣੇ ਬਣੋ। ਕੁਦਰਤੀ ਸਰੀਰ ਬਣਾਓ। ਲੰਮੀਆਂ ਉਮਰਾਂ ਭੋਗੋ।

– ਬਲਵਿੰਦਰ ਸਿੰਘ ਸਮੁੰਦੜੀਆ

Bulandh-Awaaz

Website:

Exit mobile version