Jio Fiber ਦੇ ਧਮਾਕੇ ‘ਚ ਸਿਰਫ 3 ਦਿਨ ਬਾਕੀ, ਜਾਣੋ ਰਜਿਸਟ੍ਰੇਸ਼ਨ ਸਮੇਤ ਹੋਰ ਜ਼ਰੂਰੀ ਗੱਲਾਂ

Jio Fiber ਦੇ ਧਮਾਕੇ ‘ਚ ਸਿਰਫ 3 ਦਿਨ ਬਾਕੀ, ਜਾਣੋ ਰਜਿਸਟ੍ਰੇਸ਼ਨ ਸਮੇਤ ਹੋਰ ਜ਼ਰੂਰੀ ਗੱਲਾਂ

ਪਿਛਲੇ ਇੱਕ ਸਾਲ ਵਿੱਚ ਜੀਓ ਫਾਈਬਰ ਸੇਵਾ ਲਈ 1.5 ਕਰੋੜ ਰਜਿਸਟ੍ਰੇਸ਼ਨਜ਼ ਹੋ ਚੁੱਕੀਆਂ ਹਨ। ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਸੀ ਕਿ ਜੀਓ ਫਾਈਬਰ ਪਲਾਨ 700 ਰੁਪਏ ਤੋਂ ਸ਼ੁਰੂ ਹੋਵੇਗਾ।

jio fiber 3 days to go everything you need to know so far

ਨਵੀਂ ਦਿੱਲੀ: ਟੈਲੀਕਾਮ ਕੰਪਨੀ ਜੀਓ ਦੀ ਫਾਈਬਰ ਸੇਵਾ ਸ਼ੁਰੂ ਕਰਨ ਵਿੱਚ ਸਿਰਫ ਤਿੰਨ ਦਿਨ ਬਾਕੀ ਹਨ। ਜੀਓ ਫਾਈਬਰ ਸੇਵਾ 5 ਸਤੰਬਰ ਤੋਂ ਸ਼ੁਰੂ ਕੀਤੀ ਜਾਏਗੀ। ਪਿਛਲੇ ਇੱਕ ਸਾਲ ਵਿੱਚ ਜੀਓ ਫਾਈਬਰ ਸੇਵਾ ਲਈ 1.5 ਕਰੋੜ ਰਜਿਸਟ੍ਰੇਸ਼ਨਜ਼ ਹੋ ਚੁੱਕੀਆਂ ਹਨ। ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਸੀ ਕਿ ਜੀਓ ਫਾਈਬਰ ਪਲਾਨ 700 ਰੁਪਏ ਤੋਂ ਸ਼ੁਰੂ ਹੋਵੇਗਾ।

ਜੀਓ ਫਾਈਬਰ ਸੇਵਾ ਦਾ ਐਲਾਨ ਕਰਨ ਵੇਲੇ ਦੱਸਿਆ ਗਿਆ ਸੀ ਕਿ ਫਾਈਬਰ ਪਲਾਨ ਦੀ ਕੀਮਤ 700 ਰੁਪਏ ਤੋਂ ਲੈ ਕੇ 10,000 ਰੁਪਏ ਤਕ ਹੋਵੇਗੀ। ਇਸ ਤੋਂ ਇਲਾਵਾ ਜੀਓ ਫਾਈਬਰ ਵਿੱਚ ਵੈਲਕਮ ਆਫਰ ਦੌਰਾਨ ਐਚਡੀ ਟੈਲੀਵਿਜ਼ਨ ਤੇ ਸੈਟਅਪ ਬਾਕਸ ਮੁਫਤ ਮਿਲੇਗਾ। ਦੱਸ ਦੇਈਏ ਫਾਈਬਰ ਸੇਵਾ ਜੀਓ ਦੀ ਸ਼ੁਰੂਆਤ ਦੇ 3 ਸਾਲ ਪੂਰੇ ਹੋਣ ਤੇ ਸ਼ੁਰੂ ਹੋ ਰਹੀ ਹੈ।

ਪਿਛਲੇ ਮਹੀਨੇ ਜੀਓ ਫਾਈਬਰ ਸਰਵਿਸ ਦੇ 5 ਸਤੰਬਰ ਤੋਂ ਸ਼ੁਰੂ ਹੋਣ ਬਾਰੇ ਐਲਾਨ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ ਵੈਲਕਾਮ ਆਫਰ ਵਿੱਚ ਇੱਕ ਸਾਲ ਦਾ ਪਲਾਨ ਲੈਣ ‘ਤੇ ਯੂਜ਼ਰ ਨੂੰ 32 ਇੰਚ ਦਾ ਐਲਈਡੀ ਟੀਵੀ ਫਰੀ ਮਿਲੇਗਾ। ਹਾਲਾਂਕਿ ਇਸ ਬਾਰੇ ਹਾਲੇ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਜੀਓ ਫਾਈਬਰ ਵਿੱਚ ਕਿਹੜੇ-ਕਿਹੜੇ ਪਲਾਨ ਲਾਂਚ ਕੀਤੇ ਜਾਣਗੇ।

Bulandh-Awaaz

Website: