ਮਲੇਸ਼ੀਆ ’ਚ ਮਿਲਿਆ ਇੱਕ ਨਵਾਂ ਕੋਰੋਨਾ ਵਾਇਰਸ

ਕੁਆਲਾਲੰਪੁਰ, 26 ਮਈ – ਮਲੇਸ਼ੀਆ ਵਿੱਚ ਵਿਗਿਆਨੀਆਂ ਨੇ ਇੱਕ ਨਵੇਂ ਕੋਰੋਨਾ ਵਾਇਰਸ ਦਾ ਪਤਾ ਲਗਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੋਰੋਨਾ ਵਾਇਰਸ ਕੁੱਤਿਆਂ ਤੋਂ ਪੈਦਾ ਹੋਇਆ ਅਤੇ ਇਸ ਦੀ ਲਪੇਟ ਵਿੱਚ ਕਈ ਸਾਲ ਪਹਿਲਾਂ ਕੁਝ ਲੋਕ ਵੀ ਆਏ ਸਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਪਸ਼ੂਆਂ ਤੋਂ ਇਨਸਾਨਾਂ ਵਿੱਚ ਆਇਆ ਅੱਠਵਾਂ ਵਾਇਰਸ ਹੋਵੇਗਾ। ਨਾਲ ਹੀ ਇਨਸਾਨ ਦੇ ਸਭ ਤੋਂ ਚੰਗੇ ਦੋਸਤ ਕਹੇ ਜਾਣ ਵਾਲੇ ਕੁੱਤੇ ਤੋਂ ਆਇਆ ਪਹਿਲਾ ਵਾਇਰਸ ਹੋਵੇਗਾ।
ਕੁੱਤੇ ਤੋਂ ਇਨਸਾਨ ਵਿੱਚ ਕੋਰੋਨਾ ਵਾਇਰਸ ਦੇ ਆਉਣ ਦਾ ਖੁਲਾਸਾ ਅਜਿਹੇਸਮੇਂ ’ਤੇ ਹੋਇਆ ਹੈ, ਜਦੋਂ ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਨੇ ਕਹਿਰ ਵਰਸਾਇਆ ਹੋਇਆ ਹੈ। ਖੋਜਕਰਤਾਵਾਂ ਨੂੰ ਇਸ ਗੱਲ ’ਤੇ ਹੈਰਾਨੀ ਹੋ ਰਹੀ ਹੈ ਕਿ ਕੀ ਹੋਰ ਵਾਇਰਸ ਮੌਜੂਦ ਹਨ ਅਤੇ ਹੁਣ ਤੱਕ ਸਾਨੂੰ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਪਿਛਲੇ ਲਗਭਗ 20 ਸਾਲ ਤੋਂ ਵਾਇਰਸਾਂ ’ਤੇ ਕੰਮ ਕਰਨ ਵਾਲੇ ਮਹਾਂਮਾਰੀ ਮਾਹਰ ਡਾਕਟਰ ਗ੍ਰੇਗਰੀ ਗ੍ਰੇ ਅਤੇ ਉਨ੍ਹਾਂ ਦੇ ਇੱਕ ਵਿਦਿਆਰਥੀ ਨੇ ਮਿਲ ਦੇ ਇੱਕ ਅਜਿਹੇ ਟੂਲ ਦਾ ਨਿਰਮਾਣ ਕੀਤਾ ਹੈ, ਜੋ ਹੋਰ ਕੋਰੋਨਾ ਵਾਇਰਸ ਦੇ ਸਬੂਤਾਂ ਦੀ ਭਾਲ ਕਰ ਸਕਦਾ ਹੈ। ਇਸ ਟੂਲ ਦੀ ਮਦਦ ਨਾਲ ਜਦੋਂ ਪਿਛਲੇ ਸਾਲ ਕਈ ਨਮੂਨਿਆਂ ਦੀ ਜਾਂਚ ਕੀਤੀ ਗਈ ਤਾਂ ਕੁੱਤਿਆਂ ਤੋਂ ਸੰਭਾਵਿਤ Çਲੰਕ ਦਾ ਖੁਲਾਸਾ ਹੋਇਆ। ਇਹ ਨਮੂਨੇ ਮਲੇਸ਼ੀਆ ਦੇ ਸਾਰਵੇਕ ਸਥਿਤ ਇੱਕ ਹਸਪਤਾਲ ਦੇ ਮਰੀਜ਼ਾਂ ਦੇ ਸਨ। ਇਨ੍ਹਾਂ ਲੋਕਾਂ ’ਚ ਸਾਲ 2017 ਅਤੇ 2018 ਵਿੱਚ ਨਿਮੋਨੀਆ ਜਿਹੇ ਲੱਛਣ ਦੇਖੇ ਗਏ ਸਨ। ਇਨ੍ਹਾਂ ਮਰੀਜ਼ਾਂ ਵਿੱਚ ਜ਼ਿਆਦਾਤਰ ਬੱਚੇ ਹਨ।

ਗ੍ਰੇਗਰੀ ਦੀ ਟੀਮ ਨੇ ਨਵੇਂ ਟੂਲ ਦੀ ਵਰਤੋਂ ਕਰਦੇ ਹੋਏ 301 ਵਿੱਚੋਂ 8 ਨਮੂਨੇ ਅਜਿਹੇ ਸਨ, ਜੋ ਕੁੱਤੇ ’ਚੋਂ ਆਏ ਕੋਰੋਨਾ ਵਾਇਰਸ ਨਾਲ ਇਨਫੈਕਟਡ ਸਨ। ਗ੍ਰੇਗਰੀ ਨੇ ਕਿਹਾ ਕਿ ਇਹ ਮਰੀਜ਼ਾਂ ਦੇ ਅੰਦਰ ਕੋਰੋਨਾ ਵਾਇਰ ਸਦੀ ਬਹੁਤ ਜ਼ਿਆਦਾ ਮਾਤਰਾ ਹੈ। ਇਹ ਨਤੀਜੇ ਬਹੁਤ ਗੰਭੀਰ ਹਨ। ਡਾਕਟਰਾਂ ਦੀ ਇਸ ਟੀਮ ਨੇ ਆਪਣੇ ਨਤੀਜਿਆਂ ਦੀ ਪੁਸ਼ਟੀ ਲਈ ਅਮਰੀਕਾ ਦੇ ਓਹਾਈਓ ਸਟੇਟ ਯੂਨੀਵਰਸਿਟੀ ਦੀ ਮਸ਼ਹੂਰ ਵਾਇਰੋਲੌਜਿਸਟ ਅਨਸਤਸਿਆ ਵਲਾਸੋਵਾ ਕੋਲ ਭੇਜਿਆ। ਉਨ੍ਹਾਂ ਨੇ ਕਿਹਾ ਕਿ ਕੁੱਤੇ ’ਚੋਂ ਕੋਰੋਨਾ ਵਾਇਰਸ ਦੇ ਇਨਸਾਨਾਂ ਅੰਦਰ ਜਾਣ ਬਾਰੇ ਪਹਿਲਾਂ ਕਦੇ ਸੋਚਿਆ ਨਹੀਂ ਗਿਆ ਸੀ। ਇਸ ਤਰ੍ਹਾਂ ਦਾ ਪਹਿਲਾਂ ਕਦੇ ਕੋਈ ਮਾਮਲਾ ਵੀ ਸਾਹਮਣੇ ਨਹੀਂ ਆਇਆ ਸੀ। ਹਾਲਾਂਕਿ ਜਦੋਂ ਅਨਸਤਸਿਆ ਨੇ ਕੋਰੋਨਾ ਵਾਇਰਸ ਦੇ ਜੀਨੋਮ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਗ੍ਰੇਗਰੀ ਦੀ ਟੀਮ ਦੀ ਖੋਜ ਨਾਲ ਸਹਿਮਤ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਜੀਨੋਮ ਦਾ ਜ਼ਿਆਦਾਤਰ ਹਿੱਸਾ ਕੁੱਤੇ ਦਾ ਕੋਰੋਨਾ ਵਾਇਰਸ ਹੈ। ਗ੍ਰੇਗਰੀ ਨੇ ਦੱਸਿਆ ਕਿ ਮਲੇਸ਼ੀਆ ’ਚ ਕੁੱਤੇ ਨਾਲ ਫੈਲੇ ਕੋਰੋਨਾ ਵਾਇਰਸ ਦੇ ਸਾਰੇ ਮਰੀਜ਼ ਠੀਕ ਹੋ ਗਏ ਹਨ ਅਤੇ ਇਨਸਾਨ ਤੋਂ ਇਨਸਾਨ ’ਚ ਬਿਮਾਰੀ ਫੈਲਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤਰ੍ਹਾਂ ਕੁੱਤੇ ਤੋਂ ਆਏ ਕੋਰੋਨਾ ਵਾਇਰਸ ਨਾਲ ਮਹਾਂਮਾਰੀ ਫੈਲਣ ਦਾ ਕੋਈ ਖ਼ਤਰਾ ਨਹੀਂ ਹੈ।