Archives February 2024

ਏਅਰਫੋਰਸ ਸਟੇਸ਼ਨ ਦੇ ਜਵਾਨਾ ਨੂੰ ਟਰੈਫਿਕ ਨਿਯਮਾਂ ਤੋ ਕੀਤਾ ਜਾਗਰੂਕ

ਅੰਮ੍ਰਿਤਸਰ, 01 ਫਰਵਰੀ (ਬੁਲੰਦ ਅਵਾਜ਼ ਬਿਊਰੋ):- ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਏਡੀਸੀਪੀ ਟਰੈਫਿਕ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 14 ਫਰਵਰੀ 2024 ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚ ਸੀ ਸਲਵੰਤ ਸਿੰਘ, ਮਹਿਲਾ ਕਾਂਸਟੇਬਲ ਲਵਪ੍ਰੀਤ ਕੌਰ ਵੱਲੋ ਏਅਰਫੋਰਸ ਸਟੇਸ਼ਨ ਕੈਂਟ ਅੰਮ੍ਰਿਤਸਰ ਵਿਖੇ ਟਰੈਫਿਕ ਸੈਮੀਨਾਰ ਕੀਤਾ। ਏਅਰਫੋਰਸ ਸਟੇਸ਼ਨ ਦੇ ਜਵਾਨਾ ਨੂੰ ਟਰੈਫਿਕ ਨਿਯਮਾਂ ਤੋ ਜਾਗਰੂਕ ਕੀਤਾ। ਉਹਨਾਂ ਨੂੰ ਔਫ ਡਿਊਟੀ ਵੀ ਹਮੇਸ਼ਾ ਓਨ ਡਿਊਟੀ ਵਾਂਗ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਰੇਡ ਲਾਈਟ, ਹੈਲਮੇਟ, ਧੁੰਦ ਅਤੇ ਬਰਸਾਤ ਦੇ ਮੌਸਮ ਵਿਚ ਆਪਣੇ ਵਹੀਕਲ ਧੀਮੀ ਗਤੀ ਵਿਚ ਚਲਾਉਣ ਬਾਰੇ ਸਮਝਾਇਆ ਅਤੇ ਰੋਡ ਸਾਇਨ ਬਾਰੇ ਦੱਸਿਆ। ਗੱਡੀ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਪਹਿਨੋ, ਫਸਟ ਏਡ ਕਿੱਟ ਦੀ ਵਰਤੋ ਬਾਰੇ ਦੱਸਿਆ ਅਤੇ ਰੇਡ ਲਾਈਟ ਜੰਪ ਨਾ ਕਰਨਾ, ਹਮੇਸ਼ਾ ਅੱਗੇ ਵਾਲੇ ਵਾਹਨ ਤੋ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਜੈਬਰਾ ਲਾਈਨ ਬਾਰੇ ਦੱਸਿਆ, ਗਲਤ ਪਾਰਕਿੰਗ, ਵਹੀਕਲ ਚਲਾਉਂਦੇ ਸਮੇ ਹੈਡਫ਼ੋਨ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਮੌਕੇ ਕੇ.ਸੀ. ਨਿਥਾਨੀ ਸਟੇਸ਼ਨ ਕਮਾਂਡਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋ ਇਲਾਵਾ ਐਨ.ਜੀ.ਓ. ਪਬਲਿਕ ਪਾਵਰ ਮਿਸ਼ਨ ਨਾਲ ਮਿਲ ਕੇ ਜੋੜਾ ਫਾਟਕ ਵਿਖੇ ਆਮ ਪਬਲਿਕ ਨੂੰ ਟਰੈਫਿਕ ਨਿਯਮਾ ਪ੍ਰਤੀ ਜਾਗਰੂਕ ਕੀਤਾ ਅਤੇ ਟਰੈਫਿਕ ਨਿਯਮਾ ਨੂੰ ਦਰਸਾਉਂਦੇ ਪੈਂਫਲੈਟ ਵੰਡੇ।

Exit mobile version