2022 ਵਿੱਚ ਅਮਰੀਕੀ ਸੰਸਦ ਦੀ ਉਮੀਦਵਾਰ ਬਣੇਗੀ ਭਾਰਤੀ ਮੂਲ ਦੀ ਸ੍ਰੀਨਾ ਕੁਰਾਨੀ

2022 ਵਿੱਚ ਅਮਰੀਕੀ ਸੰਸਦ ਦੀ ਉਮੀਦਵਾਰ ਬਣੇਗੀ ਭਾਰਤੀ ਮੂਲ ਦੀ ਸ੍ਰੀਨਾ ਕੁਰਾਨੀ

ਵਾਸ਼ਿੰਗਟਨ, 25 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ਵਿਚ ਭਾਰਤੀ ਮੂਲ ਦੀ ਇੰਜੀਨੀਅਰ ਅਤੇ ਕਾਰੋਬਾਰੀ ਸ਼੍ਰੀਨਾ ਕੁਰਾਨੀ ਨੇ ਐਲਾਨ ਕੀਤਾ ਹੈ ਕਿ ਉਹ ਕੈਲੀਫੋਰਨੀਆ ਵਿਚ ਕਾਂਗਰੇਸਨਲ ਡਿਸਟ੍ਰਿਕਟ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੀ ਚੋਣ ਲੜੇਗੀ। ਰਿਵਰਸਾਈਡ ਵਿਚ ਕੁਰਾਨੀ ਨਵੰਬਰ 2022 ਵਿਚ ਮੱਧਕਾਲੀ ਚੋਣਾਂ ਦੇ ਲਈ 15 ਬਾਰ ਤੋਂ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਰਹੇ ਕੇਨ ਕੈਲਵਰਟ ਨੂੰ ਚੁਣੌਤੀ ਦੇਵੇਗੀ। ਉਨ੍ਹਾਂ ਕਿਹਾ ਕਿ ਮੈਂ ਸੰਸਦ ਵਿਚ ਸੀਏ 42 ਦੇ ਲਈ ਚੋਣ ਲੜਾਂਗੀ। ਹੁਣ ਸਖ਼ਤ ਫੈਸਲੇ ਲੈਣ ਦਾ ਸਮਾਂ ਹੈ। ਸ਼੍ਰੀਨਾ ਕੁਰਾਨੀ ਨੇ ਕਿਹਾ ਕਿ ਪਹਿਲੀ ਪੀੜ੍ਹੀ ਦੀ ਅਮਰੀਕੀ ਨਾਗਰਿਕ ਦੇ ਤੌਰ ’ਤੇ ਮੇਰੇ ਪਰਵਾਰ ਨੇ ਇੱਥੇ ਰਿਵਰਸਾਈਡ ਵਿਚ ਕਾਰੋਬਾਰ ਨੂੰ ਸਫਲ ਬਣਾਉਣ ਦੇ ਲਈ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਖੁਦ ਨੂੰ ਇੱਕ ਨੇਤਾ ਨਹੀਂ ਬਲਕਿ ਇੰਜੀਨੀਅਰ, ਕਾਰੋਬਾਰੀ ਅਤੇ ਤੱਥ ਆਧਾਰਤ ਹੱਲ ਕਰਨ ਵਾਲੀ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਮੈਂ ਵਾਸ਼ਿੰਗਟਨ ਵਿਚ ਚੀਜ਼ਾਂ ਨੂੰ ਬਿਹਤਰ ਬਣਾਉਣ ਅਤੇ ਇੱਕ ਇਨਲੈਂਡ ਅਪੰਾਇਰ ਦਾ ਨਿਰਮਾਣ ਕਰਨ ਦੇ ਲਈ ਅਮਰੀਕੀ ਪ੍ਰਤੀਨਿਧੀ ਸਭਾ ਦੀ ਚੋਣ ਲੜਾਂਗੀ ਜਿੱਥੇ ਲੋਕ ਸੁਰੱਖਿਅਤ, ਤੰਦਰੁਸਤ ਮਹਿਸੂਸ ਕਰਨ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਪਾਉਣ ਵਿਚ ਸਫਲ ਹੋਣ। ਵਰਤਮਾਨ ਵਿਚ ਪ੍ਰਤੀਨਿਧੀ ਸਭਾ ਵਿਚ ਚਾਰ ਭਾਰਤੀ-ਅਮਰੀਕੀ ਡਾ. ਅਮੀ ਬੇਰਾ, ਰੋਅ ਖੰਨਾ, ਰਾਜਾ ਕ੍ਰਿਸ਼ਨਾਮੂਰਤੀ ਅਤੇ ਪ੍ਰੋਮਿਲਾ ਜੈਪਾਲ ਸਾਂਸਦ ਹਨ।

Bulandh-Awaaz

Website: