ਦੇਸ਼ ਮੁੱਖ ਖਬਰਾਂਮੋਦੀ ਸਰਕਾਰ ਦਾ ਵੱਡਾ ਫੈਸਲਾ, 10 ਸਰਕਾਰੀ ਬੈਂਕ ਮਰਜ ਹੋ ਕੇ ਬਣਨਗੇ 4 ਵੱਡੇ ਬੈਂਕ by Bulandh-Awaaz Sep 1, 2019 0 Comment ਨਵੀਂ ਦਿੱਲੀ ( ਰਛਪਾਲ ਸਿੰਘ ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਦੇਸ਼ ‘ਚ ਸਰਕਾਰੀ ਬੈਂਕਾਂ ਦੀ ਮੌਜੂਦਾ ਗਿਣਤੀ 27 ਤੋਂ ਘਟ ਕੇ 12 ਰਹਿ ਜਾਵੇਗੀ। ਬੈਂਕਾਂ ਦੇ ਰਲੇਵੇਂ ਦਾ ਅਸਰ ਹਰ ਉਸ ਵਿਅਕਤੀ ‘ਤੇ ਪੈ ਸਕਦਾ ਹੈ, ਜਿਨ੍ਹਾਂ ਦੇ ਇਨ੍ਹਾਂ ਬੈਂਕਾਂ ਵਿੱਚ ਖਾਤੇ ਹਨ। ਇਨ੍ਹਾਂ ਬੈਂਕਾਂ ਦੇ ਮਰਜ ਹੋਣ ਤੋਂ ਬਾਅਦ 4 ਵੱਡੇ ਸਰਕਾਰੀ ਬੈਂਕ ਬਣਾਏ ਜਾਣਗੇ, ਜਿਨ੍ਹਾਂ ਦਾ ਕੁੱਲ ਕਾਰੋਬਾਰ 55.81 ਲੱਖ ਰੁਪਏ ਕਰੋੜ ਦਾ ਹੋਵੇਗਾ।ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪਿਛਲੇ ਸਾਲ ਵੀ ਤਿੰਨ ਬੈਂਕਾਂ ਨੂੰ ਮਰਜ ਕੀਤਾ ਗਿਆ ਸੀ, ਜਿਸ ਤੋਂ ਰਿਟੇਲ ਲੋਨ ਗ੍ਰੋਥ ‘ਚ 25% ਦਾ ਵਾਧਾ ਦਰਜ ਕੀਤਾ ਗਿਆ ਸੀ।ਨਿਰਮਲਾ ਸੀਤਾਰਮਣ ਨੇ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਯੂਨਾਈਟਿਡ ਬੈਂਕ ਨੂੰ ਮਰਜ ਕੀਤਾ ਜਾਵੇਗਾ ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।ਯੂਨੀਅਨ ਬੈਂਕ ਆਫ਼ ਇੰਡਿਆ ਦੇ ਨਾਲ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕਾਂ ਨੂੰ ਮਰਜ ਕੀਤਾ ਜਾਵੇਗਾ ਜਿਸ ਨਾਲ ਹੀ ਇਹ ਪੰਜਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।ਇੰਡੀਅਨ ਬੈਂਕ ਤੇ ਇਲਾਹਾਬਾਦ ਬੈਂਕ ਦਾ ਰਲੇਵਾਂ ਕਿਤਾ ਜਾਵੇਗਾ, ਜਿਸ ਨਾਲ ਇਹ ਸਤਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ। ਇਸ ਤੋਂ ਇਲਾਵਾ ਕੇਨਰਾ ਬੈਂਕ ਦਾ ਸਿੰਡੀਕੇਟ ਬੈਂਕ ਦੇ ਨਾਲ ਰਲੇਵਾਂ ਹੋਵੇਗਾ।ਅਕਾਊਂਟ ਨੰਬਰ ਤੇ ਕਸਟਮਰ ID ‘ਚ ਬਦਲਾਅਤੁਹਾਨੂੰ ਇੱਕ ਨਵਾਂ ਅਕਾਊਂਟ ਨੰਬਰ ਤੇ ਕਸਟਮਰ ID ਮਿਲ ਸਕਦਾ ਹੈ ਇਹ ਪੱਕਾ ਕਰ ਲਵੋ ਕਿ ਤੁਹਾਡੀ ਈਮੇਲ ਐਡਰੇਸ ਤੇ ਮੋਬਾਇਲ ਨੰਬਰ ਬੈਂਕ ਦੇ ਕੋਲ ਅਪਡੇਟਿਡ ਹੋਣ, ਜਿਸ ਦੇ ਨਾਲ ਕਿਸੇ ਬਦਲਾਅ ਦੇ ਬਾਰੇ ਤੁਹਾਨੂੰ ਤੁਰੰਤ ਜਾਣਕਾਰੀ ਮਿਲ ਸਕੇ। ਤੁਹਾਡੇ ਸਾਰੇ ਅਕਾਊਂਟ ਇੱਕ ID ਦੇ ਨਾਲ ਟੈਗ ਹੋਣਗੇ।ਸਾਡੀ ਖ਼ਬਰ ਸ਼ੇਅਰ ਜਰੂਰ ਕਰੋ ਜੀ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪਿਛਲੇ ਸਾਲ ਵੀ ਤਿੰਨ ਬੈਂਕਾਂ ਨੂੰ ਮਰਜ ਕੀਤਾ ਗਿਆ ਸੀ, ਜਿਸ ਤੋਂ ਰਿਟੇਲ ਲੋਨ ਗ੍ਰੋਥ ‘ਚ 25% ਦਾ ਵਾਧਾ ਦਰਜ ਕੀਤਾ ਗਿਆ ਸੀ।ਨਿਰਮਲਾ ਸੀਤਾਰਮਣ ਨੇ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਯੂਨਾਈਟਿਡ ਬੈਂਕ ਨੂੰ ਮਰਜ ਕੀਤਾ ਜਾਵੇਗਾ ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।ਯੂਨੀਅਨ ਬੈਂਕ ਆਫ਼ ਇੰਡਿਆ ਦੇ ਨਾਲ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕਾਂ ਨੂੰ ਮਰਜ ਕੀਤਾ ਜਾਵੇਗਾ ਜਿਸ ਨਾਲ ਹੀ ਇਹ ਪੰਜਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।ਇੰਡੀਅਨ ਬੈਂਕ ਤੇ ਇਲਾਹਾਬਾਦ ਬੈਂਕ ਦਾ ਰਲੇਵਾਂ ਕਿਤਾ ਜਾਵੇਗਾ, ਜਿਸ ਨਾਲ ਇਹ ਸਤਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ। ਇਸ ਤੋਂ ਇਲਾਵਾ ਕੇਨਰਾ ਬੈਂਕ ਦਾ ਸਿੰਡੀਕੇਟ ਬੈਂਕ ਦੇ ਨਾਲ ਰਲੇਵਾਂ ਹੋਵੇਗਾ।ਅਕਾਊਂਟ ਨੰਬਰ ਤੇ ਕਸਟਮਰ ID ‘ਚ ਬਦਲਾਅਤੁਹਾਨੂੰ ਇੱਕ ਨਵਾਂ ਅਕਾਊਂਟ ਨੰਬਰ ਤੇ ਕਸਟਮਰ ID ਮਿਲ ਸਕਦਾ ਹੈ ਇਹ ਪੱਕਾ ਕਰ ਲਵੋ ਕਿ ਤੁਹਾਡੀ ਈਮੇਲ ਐਡਰੇਸ ਤੇ ਮੋਬਾਇਲ ਨੰਬਰ ਬੈਂਕ ਦੇ ਕੋਲ ਅਪਡੇਟਿਡ ਹੋਣ, ਜਿਸ ਦੇ ਨਾਲ ਕਿਸੇ ਬਦਲਾਅ ਦੇ ਬਾਰੇ ਤੁਹਾਨੂੰ ਤੁਰੰਤ ਜਾਣਕਾਰੀ ਮਿਲ ਸਕੇ। ਤੁਹਾਡੇ ਸਾਰੇ ਅਕਾਊਂਟ ਇੱਕ ID ਦੇ ਨਾਲ ਟੈਗ ਹੋਣਗੇ।ਸਾਡੀ ਖ਼ਬਰ ਸ਼ੇਅਰ ਜਰੂਰ ਕਰੋ ਜੀ