ਜ਼ਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਵਲੋਂ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਮੁਆਇਨਾ

ਜ਼ਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਵਲੋਂ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਮੁਆਇਨਾ

 ਅੰਮ੍ਰਿਤਸਰ ਜ਼ਿਲ੍ਹੇ ਚ’ ਸ਼ਾਂਤਮਈ ਮਾਹੌਲ ਵਿੱਚ ਸੰਪੰਨ ਹੋਈ ਲਿਖਤੀ ਪ੍ਰੀਖਿਆ- ਸਤਿੰਦਰਬੀਰ ਸਿੰਘ

ਅੰਮ੍ਰਿਤਸਰ, 11 ਜੁਲਾਈ (ਗਗਨ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰ ਕਾਡਰ ਦੀਆਂ ਅਸਾਮੀਆਂ ਨੂੰ ਭਰਨ ਦੀ ਚਲ ਰਹੀ ਪ੍ਰੀਕਿਰਿਆ ਤਹਿਤ ਅੱਜ ਵੱਖ ਵੱਖ ਵਿਸ਼ਿਆਂ ਲਈ ਲਿਖਤੀ ਪ੍ਰੀਖਿਆ ਸ਼ਾਂਤਮਈ ਮਾਹੌਲ ਵਿੱਚ ਸੰਪੰਨ ਹੋ ਗਈ। ਜ਼ਿਲ਼੍ਹਾ ਅੰਮ੍ਰਿਤਸਰ ਵਿਖੇ ਲੈਕਚਰਾਰ ਕਾਡਰ ਲਈ ਲਿਖਤੀ ਪ੍ਰੀਖਿਆ ਲਈ ਬਣਾਏ ਗਏ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਮੁਆਇਨਾ ਕਰਨ ਉਪਰੰਤ ਗਲਬਾਤ ਕਰਦਿਆਂ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲ਼ੇ ਅੰਦਰ ਅੱਜ ਹੋਈ ਪ੍ਰੀਖਿਆ ਬਿਲਕੁਲ ਪਾਰਦਰਸ਼ੀ ਢੰਗ ਨਾਲ ਸ਼ਾਂਤਮਈ ਮਾਹੌਲ ਵਿੱਚ ਸੰਪੰਨ ਹੋਈ । ਉਨ੍ਹਾਂ ਦੱਸਿਆ ਕਿ ਅੱਜ ਦੀ ਪ੍ਰੀਖਿਆ ਵਿੱਚ ਵੱਖ ਵੱਖ ਵਿਸ਼ਿਆਂ ਲਈ ਕੁੱਲ 1896 ਪ੍ਰੀਖਿਆਰਥੀਆਂ ਵਿਚੋਂ 1478 ਪ੍ਰੀਖਿਆਰਥੀਆਂ ਨੇ ਲੈਕਚਰਾਰ ਕਾਡਰ ਲਈ ਪ੍ਰੀਖਿਆ ਦਿਤੀ ਜਦਕਿ 418 ਉਮੀਦਵਾਰਾਂ ਨੇ ਪ੍ਰੀਖਿਆ ਕੇਂਦਰ ਤੋਂ ਦੂਰੀ ਬਣਾਈ ਰੱਖੀ। ਇਸ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ. ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਲੈਕਚਰਾਰ ਕਾਡਰ ਪ੍ਰੀਖਿਆ ਲਈ ਜ਼ਿਲ਼੍ਹੇ ਅੰਦਰ ਦੋ ਸ਼ਿਫਟਾਂ ਵਿੱਚ 5 ਪ੍ਰੀਖਿਆ ਕੇਂਦਰ ਬਣਾਏ ਗਏ ਸਨ।

ਜਿਸ ਵਿੱਚ ਅੱਜ ਸਵੇਰ ਸਮੇਂ ਹੋਈ ਪ੍ਰੀਖਿਆ ਵਿੱਚ ਬਾਇਉਲਾਜੀ ਵਿਸ਼ੇ ਲਈ ਕੁੱਲ 274 ਉਮੀਦਵਾਰਾਂ ਵਿਚੋਂ 78.83 ਫੀਸਦੀ ਦਰ ਨਾਲ 216 ਉਮੀਦਵਾਰ ਪ੍ਰੀਖਿਆ ਦੇਣ ਪੁੱਜੇ ਜਦਕਿ 58 ਉਮੀਦਵਾਰ ਗੈਰਹਾਜਰ ਰਹੇ, ਇਸੇ ਤਰਾਂ ਕਾਮਰਸ ਵਿਸ਼ੇ ਲਈ ਕੁੱਲ 456 ਉਮੀਦਵਾਰਾਂ ਵਿਚੋਂ 350 ਉਮੀਦਵਾਰ ਹਾਜਰ ਤੇ 106 ਉਮੀਦਵਾਰ ਗੈਰਹਾਜਰ ਰਹੇ ਜਿੰਨਾਂ ਦੀ 76.75 ਫੀਸਦੀ ਹਾਜਰੀ ਬਣਦੀ ਹੈ। ਫਿਜਿਕਸ ਵਿਸ਼ੇ ਲਈ ਹੋਈ ਪ੍ਰੀਖਿਆ ਵਿੱਚ 186 ਉਮੀਦਵਾਰਾਂ ਵਿਚੋਂ 156 ਉਮੀਦਵਾਰ ਹਾਜਰ ਤੇ 30 ਉਮੀਦਵਾਰ ਗੈਰਹਾਜਰ ਰਹੇ। ਜਿਉਗ੍ਰਾਫੀ ਦੇ 38 ਪ੍ਰੀਖਿਆਰਥੀਆਂ ਵਿਚੋਂ 28 ਉਮੀਦਵਾਰਾਂ ਨੇ ਪ੍ਰੀਖਿਆ ਕੇਂਦਰ ਤੇ ਦਸਤਕ ਦਿਤੀ ਜਦਕਿ 10 ਪ੍ਰੀਖਿਆਰਥੀ ਕੇਂਦਰ ਵਿੱਚ ਹਾਜਰ ਨਹੀਂ ਹੋਏ। ਪੰਜਾਬੀ ਵਿਸ਼ੇ ਲਈ ਹੋਈ ਪ੍ਰੀਖਿਆ ਵਿਚੱ 114 ਵਿਚੋਂ 86 ਪ੍ਰੀਖਿਆਰਥੀ ਵੱਖ ਵੱਖ ਕੇਂਦਰਾਂ ਵਿੱਚ ਪ੍ਰੀਖਿਆ ਦੇਣ ਪੁੱਜੇ ਜਦਕਿ 28 ਪ੍ਰੀਖਿਆਰਥੀ ਗੈਰ ਹਾਜਰ ਰਹੇ। ਉਨ੍ਹਾਂ ਦੱਸਿਆ ਕਿ ਦੁਪਹਿਰ ਸਮੇਂ ਹੋਈ iਲ਼ਖਤੀ ਪ੍ਰੀਖਿਆ ਵਿੱਚ ਕੈਮਿਸਟਰੀ ਵਿਸ਼ੇ ਦੀ ਪ੍ਰੀਖਿਆ ਵਿੱਚ 444 ਉਮੀਦਵਾਰਾਂ ਵਿਚੋਂ 360 ਉਮੀਦਵਾਰ ਹਾਜਰ ਤੇ 84 ਗੈਰਹਾਜਰ, ਇਕਨਾਮਿਕਸ ਵਿਸ਼ੇ ਲਈ ਕੁੱਲ 291 ਉਮੀਦਵਾਰਾਂ ਵਿਚੋਂ 210 ਹਾਜਰ ਤੇ 81 ਉਮੀਦਵਾਰ ਗੈਰਹਾਜਰ ਅਤੇ ਅੰਗਰੇਜੀ ਵਿਸ਼ੇ ਲਈ ਕੁੱਲ 93 ਉਮੀਦਵਾਰਾਂ ਵਿਚੋਂ 72 ਹਾਜਰ ਤੇ 21 ਉਮੀਦਵਾਰ ਗੈਰਹਾਜਰ ਰਹੇ। ਉਨ੍ਹਾਂ ਦੱਸਿਆ ਕਿ ਲੈਕਚਰਾਰ iਲ਼ਖਤੀ ਪ੍ਰੀਖਿਆ ਲਈ ਜ਼ਿਲ੍ਹੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਖਾਲਸਾ ਕਾਲਜੀਏਟ ਹਾਈ ਤੇ ਸੀਨੀਅਰ ਸੈਕੰਡਰੀ ਸਕੁਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ।

Bulandh-Awaaz

Website:

Exit mobile version