ਅੰਮ੍ਰਿਤਸਰ, 17 ਨਵੰਬਰ (ਗਗਨ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 016-ਅੰਮ੍ਰਿਤਸਰ ਪੱਛਮੀ ਦੇ ਵੋਟਰਾਂ ਲਈ ਸ.ਸ.ਸ.ਸਕੂਲ ਛੇਹਰਟਾ ਅੰਮ੍ਰਿਤਸਰ ਵਿਖੇ ਵੋਟਰ ਜਾਗਰੂਕਤਾ ਲਈ ਬੱਚਿਆਂ ਵਿੱਚ ਲੇਖ ਮੁਕਾਬਲੇ ਕਰਵਾਏ ਗਏ। ਜਿਸ ਵਿਚ ਨਵਯੂਵਕ ਵੋਟਰ ਬਨਣ ਲਈ ਜਾਗਰੂਕ ਕੀਤਾ ਗਿਆ। ਸਕੂਲ ਵਿਚ ਮੋਜੂਦ 016-ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਚੋਣ ਹਲਕਾ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਅਤੇ ਨੋਡਲ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਵੋਟਰ ਰਜਿਸਟਰੇਸ਼ਨ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰ:7, ਵੋਟਰ ਕਾਰਡ ਵਿਚ ਵੇਰਵੇ ਦਰੁੱਸਤ ਕਰਨ ਲਈ ਫਾਰਮ ਨੰਬਰ 8 ਅਤੇ ਹਲਕੇ ਵਿਚ ਹੀ ਬੂਥ ਦੀ ਬਦਲੀ ਲਈ ਫਾਰਮ ਨੰਬਰ 8ੳ ਭਰਿਆ ਜਾ ਸਕਦਾ ਹੈ।ਇਹ ਫਾਰਮ ਆਮ ਜਨਤਾ ਵੱਲੋ ਨੈਸ਼ਨਲ ਸਰਵਿਸ ਪੋਰਟਲ nvsp.in ਜਾਂ voterhelpline app ਰਾਂਹੀ ਵੀ ਭਰਿਆ ਜਾ ਸਕਦਾ ਹੈ।ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਨਵੰਬਰ, 2020 ਤੋਂ ਨਵੇਂ ਵੋਟਰ ਆਪਣਾ E-EPIC ਵੀ ਡਾਊਨਲੋਡ ਕਰ ਸਕਦੇ ਹਨ। ਇਸ ਮੋਕੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਮਨਮੀਤ ਕੌਰ ਅੰਮ੍ਰਿਤਸਰ 16 ਪੱਛਮੀ ਦੇ ਚੋਣ ਕਾਨਗੋ ਤੇ ਸਕੂਲ ਦੇ ਅਧਿਆਪਕ ਸ.ਬਿਕਰਮਜੀਤ ਸਿੰਘ, ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀ ਚੇਤਨ ਮੌਜੂਦ ਸਨ।