ਗਜ਼ਲ ,,, ਸੱਜਣ

ਗਜ਼ਲ ,,, ਸੱਜਣ

ਭਲਾ ਕਿੱਥੇ ਭੁੱਲਦੇ ਭੁਲਾਏ ਸੱਜਣ ।
ਝੱਲੇ ਦਿੱਲ ਦੇ ਵਿੱਚ ਵਸਾਏ ਸੱਜਣ ।

ਕਿਤੇ ਸ਼ੀਸ਼ੇ ਵਾਂਗ ਤਿੜਕ ਜਾਣ ਨਾ ,
ਸੀਨੇ ਦੇ ਨਾਲ ਲਾਏ ਲਾਏ ਸੱਜਣ ।

ਰੱਬ ਤੋਂ ਰੋਜ਼ ਦੁਆਵਾਂ ਮੰਗ ਮੰਗ ਕੇ ,
ਤਾਂ ਮਸਾ ਹੀ ਸਨ ਇਹ ਪਾਏ ਸੱਜਣ ।

ਓਦੋਂ ਤਾਂ ਮੋਸਮ ਬੜਾ ਸੁਹਾਵਣਾ ਸੀ ,
ਜਦ ਜ਼ਿੰਦਗੀ ਦੇ ਵਿੱਚ ਆਏ ਸੱਜਣ ।

ਜਿਨ੍ਹਾਂ ਲਈ ਖਾਬਾਂ ਦੇ ਮਹਿਲ ਸਜਾਏ ,
ਨੈਣਾਂ ਨੂੰ ਨਾ ਮੁੜ ਕਦੇ ਥਿਆਏ ਸੱਜਣ।

ਹਵਾ ਵਾਂਗ ਅੰਗ ਸੰਗ ਮਹਿਸੂਸ ਕਰਾ ,
ਕਿੱਥੇ ਬਹਿ ਗਏ ਬਣ ਪਰਾਏ ਸੱਜਣ ।

ਸੱਤੀ ਅੱਜ ਵੀ ਕਦੇ ਇਕੱਲਾ ਬਹਿ ਕੇ ,
ਅੱਖਰਾਂ ਦੇ ਵਿੱਚ ਓਹੀ ਛੁਪਾਏ ਸੱਜਣ ।

ਸੱਤੀ ਉਟਾਲਾਂ ਵਾਲਾ

Bulandh-Awaaz

Website:

Exit mobile version