ਕੋਟਲੀ ਦੇ ਉਦਯੋਗ ਮੰਤਰੀ ਬਣਨ ਨਾਲ ਪੰਜਾਬ ਦੀ ਸਨਅਤ ਨੂੰ ਵੱਡਾ ਬਲ ਮਿਲੇਗਾ – ਟਿੱਕਾ

ਕੋਟਲੀ ਦੇ ਉਦਯੋਗ ਮੰਤਰੀ ਬਣਨ ਨਾਲ ਪੰਜਾਬ ਦੀ ਸਨਅਤ ਨੂੰ ਵੱਡਾ ਬਲ ਮਿਲੇਗਾ – ਟਿੱਕਾ

ਅੰਮਿ੍ਤਸਰ ਦੀ ਮੀਡੀਅਮ ਸਕੇਲ ਸਨਅਤ ਦਾ ਵਿਕਾਸ ਮੇਰੀ ਤਰਜੀਹ – ਬੱਤਰਾ

ਅੰਮ੍ਰਿਤਸਰ, 3 ਅਕਤੂਬਰ (ਗਗਨ) – ਪੰਜਾਬ ਦੀ ਵਜ਼ਾਰਤ ਵਿੱਚ ਨਵੇਂ ਬਣੇ ਸਨਅਤ ਮੰਤਰੀ ਸ੍ਰੀ ਗੁਰਕੀਰਤ ਸਿੰਘ ਕੋਟਲੀ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ਉੱਤੇ ਗਏ ਸ.ਅਮਰਜੀਤ ਸਿੰਘ ਟਿੱਕਾ ਚੇਅਰਮੈਨ ਮੀਡੀਅਮ ਇੰਡਸਟਰੀ ਡਿਵੇਲਪਮੈਂਟ (ਪੰਜਾਬ) ਨੇ ਕਿਹਾ ਕਿ ਸ ਕੋਟਲੀ ਨੂੰ ਉਦਯੋਗ ਵਿਭਾਗ ਤੋਂ ਵੱਡੀਆਂ ਆਸਾਂ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਉਦਯੋਗ ਮੰਤਰੀ ਬਣਨ ਨਾਲ ਵਿਭਾਗ ਤਰੱਕੀ ਵੱਲ ਹੋਰ ਕਦਮ ਵਧੇਗਾ। ਉਨ੍ਹਾਂ ਕਿ ਨੌਜਵਾਨ ਨੇਤਾ ਵਿਭਾਗ ਨੂੰ ਗਤੀ ਦੇਣ ਦੇ ਸਮਰੱਥ ਹਨ ਅਤੇ ਇਸ ਯੋਗਤਾ ਦੇ ਚੰਗੇ ਨਤੀਜੇ ਨਿਕਲਣਗੇ। ਇਸ ਮੌਕੇ ਹਾਜ਼ਰ ਸ੍ਰੀ ਪਰਮਜੀਤ ਬਤੱਰਾ ਸੀਨੀਅਰ ਵਾਇਸ ਚੇਅਰਮੈਨ ਮੀਡੀਅਮ ਇੰਡਸਟਰੀ ਡਿਵੇਲਪਮੈਂਟ (ਪੰਜਾਬ) ਨੇ ਸਨਅਤ ਮੰਤਰੀ ਨੂੰ ਸ੍ਰੀ ਹਰਮੰਦਿਰ ਸਾਹਿਬ ਆਉਣ ਦਾ ਸਦਾ ਦਿੱਤਾ। ਸ੍ਰੀ ਬਤਰਾ ਨੇ ਉਦਯੋਗ ਜਗਤ ਦੀ ਪ੍ਗਤੀ ਲਈ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਕਿਹਾ ਕਿ ਸਾਡੇ ਸ਼ਹਿਰ ਦੀ ਛੋਟੀ ਅਤੇ ਮੱਧ ਦਰਜੇ ਦੀ ਸਨਅਤ ਸ਼ਹਿਰ ਦੀ ਰੀੜ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਖੁਸ਼ਹਾਲ ਵੇਖਣਾ ਹੀ ਮੇਰੀ ਤਰਜੀਹ ਹੈ। ਉਨ੍ਹਾਂ ਅੰਮਿ੍ਤਸਰ ਦੀ ਬੰਦ ਪਈ ਇੰਡਸਟਰੀ ਨੂੰ ਦੁਬਾਰਾ ਚਲਾਉਣ ਲਈ ਉਹਨਾ ਦਾ ਯੋਗਦਾਨ ਵੀ ਮੰਗਿਆ।

Bulandh-Awaaz

Website: