ਅਫਗਾਨਿਸਤਾਨ ਦੀ ਮਸਜਿਦ ਵਿੱਚ ਹੋਇਆ ਬੰਬ ਧਮਾਕਾ, 100 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ

ਅਫਗਾਨਿਸਤਾਨ ਦੀ ਮਸਜਿਦ ਵਿੱਚ ਹੋਇਆ ਬੰਬ ਧਮਾਕਾ, 100 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ

ਹਮਲੇ ਦੀ ਜ਼ਿੰਮੇਵਾਰ ਆਈਐਸ ਨੇ ਲਈ

ਕਾਬੁਲ, 9 ਅਕਤੂਬਰ (ਬੁਲੰਦ ਆਵਾਜ ਬਿਊਰੋ) –  ਅਫਗਾਨਿਸਤਾਨ ਦੇ ਕੁੰਦੁਜ ਵਿਚ ਜੁੰਮੇ ਦੀ ਨਮਾਜ਼ ਦੌਰਾਨ ਜ਼ੋਰਦਾਰ ਧਮਾਕਾ ਹੋਇਆ। ਇਸ ਵਿਚ 100 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਹ ਧਮਾਕਾ ਹਜਾਰਾ ਸ਼ਿਆ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਕੁੰਦੁਜ ਸੈਂਟਰਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਹੁਣ ਤੱਕ ਸਾਨੂੰ ਹਸਪਤਾਲ ਵਿਚ 35 ਲਾਸ਼ਾਂ ਮਿਲੀਆਂ ਹਨ ਅਤੇ 50 ਤੋਂ ਜ਼ਿਆਦਾ ਜ਼ਖ਼ਮੀ ਲੋਕ ਭਰਤੀ ਹੋਏ ਹਨ। ਡਾਕਟਰਸ ਵਿਦਾਊਟ ਬਾਰਡਰਸ ਵਲੋਂ ਚਲਾਏ ਜਾ ਰਹੇ ਇੱਕ ਦੂਜੇ ਹਸਪਤਾਲ ਵਿਚ 15 ਲੋਕਾਂ ਦੀ ਲਾਸ਼ਾਂ ਮਿਲੀਆਂ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜੱਥੇਬੰਦੀ ਆਈਐਸ ਨੇ ਲਈ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਇਹ ਦੇਸ਼ ਵਿਚ ਸਭ ਤੋਂ ਵੱਡਾ ਹਮਲਾ ਹੈ। ਕੁੰਦੁਜ ਵਿਚ ਮਤੀਉਲਾਹ ਰੋਹਾਨੀ ਨੇ ਦੱਸਿਆ ਕਿ ਇਹ ਆਤਮਘਾਤੀ ਹਮਲਾ ਸੀ, ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਸੀ ਕਿ ਕੁੰਦੁਜ ਵਿਚ ਮਸਜਿਦ ਵਿਚ ਵਿਸਫੋਟ ਹੋਣ ਨਾਲ ਕਈ ਲੋਕ ਮਾਰੇ ਗਏ ਹਨ।

ਹਮਲੇ ਦੇ ਸਮੇਂ ਮਸਜਿਦ ਵਿਚ ਕਰੀਬ 300 ਲੋਕ ਮੌਜੂਦ ਸੀ। ਇਹ ਲੋਕ ਜੁੰਮੇ ਦੀ ਨਮਾਜ਼ ਵਿਚ ਸ਼ਾਮਲ ਹੋਣ ਆਏ ਸੀ। ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਨਮਾਜ਼ ਅਦਾ ਕਰਨ ਦੇ ਦੌਰਾਨ ਹੀ ਉਨ੍ਹਾਂ ਵਿਸਫੋਟ ਦੀ ਆਵਾਜ਼ ਸੁਣਾਈ ਦਿੱਤੀ। ਘਟਨਾ ਸਥਾਨ ‘ਤੇ ਚੀਕ ਪੁਕਾਰ ਮਚ ਗਈ ਅਤੇ ਲੋਕ ਇਧਰ ਉਧਰ ਭੱਜਣ ਲੱਗੇ। ਅਗਸਤ ਦੇ ਅੱਧ ‘ਚ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਆਈਐੱਸਆਈਐੱਲ ਨਾਲ ਜੁੜੇ ਅੱਤਵਾਦੀਆਂ ਦੇ ਹਮਲੇ ਵਧ ਗਏ ਹਨ। ਅੱਤਵਾਦੀ ਹਮਲਿਆਂ ‘ਚ ਵਾਧੇ ਨੇ ਦੋਵੇਂ ਧੜਿਆਂ ਵਿਚਕਾਰ ਵਿਆਪਕ ਸੰਘਰਸ਼ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਕਾਬੁਲ ਦੀ ਇਕ ਮਸਜਿਦ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖ਼ਮੀ ਹੋ ਗਏ ਸਨ। ਘਟਨਾ ਕਾਬੁਲ ਦੀ ਈਦਗਾਹ ਮਸਜਿਦ ‘ਚ ਭੀੜ ਵਾਲੀ ਜਗ੍ਹਾ ‘ਤੇ ਵਾਪਰੀ ਸੀ।

Bulandh-Awaaz

Website: