ਅੰਮ੍ਰਿਤਸਰ ਪੰਜਾਬ ਮੁੱਖ ਖਬਰਾਂਹਲਕਾ ਉੱਤਰੀ ਤੋਂ ਆਗੂ ਨਛੱਤਰ ਸਿੰਘ ਨੂੰ ਮਨੀਸ਼ ਅੱਗਰਵਾਲ ਨੇ ਕਰਵਾਇਆ “ਆਪ” ਵਿੱਚ ਸ਼ਾਮਿਲ by Bulandh-Awaaz Aug 12, 2020 0 Comment ਹਲਕਾ ਉੱਤਰੀ ਵਿੱਚ ਰੋਜ਼ ਹੋ ਰਹੀਆਂ ਆਮ ਆਦਮੀ ਪਾਰਟੀ ਦੀਆਂ ਨੁੱਕੜ ਮੀਟਿੰਗਾਂ ਵਿੱਚ ਲੋਕਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਅੱਜ ਇਸੇ ਕੜੀ ਤਹਿਤ ਵਾਰਡ ਨੰਬਰ 7 ਵਿੱਚ ਹੋਈ ਮੀਟਿੰਗ ਦੌਰਾਨ ਯੂਥ ਆਗੂ ਨਛੱਤਰ ਸਿੰਘ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਓਹਨਾਂ ਦਾ ਪਾਰਟੀ ਵਿੱਚ ਸਵਾਗਤ ਮਾਝਾ ਜੋਨ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਉੱਤਰੀ ਤੋਂ ਸੀਨੀਅਰ ਆਗੂ ਮਨੀਸ਼ ਅੱਗਰਵਾਲ ਨੇ ਕੀਤਾ। ਇਸ ਮੌਕੇ ਮਨੀਸ਼ ਅੱਗਰਵਾਲ ਨੇ ਕਿਹਾ ਕਿ ਹਲਕੇ ਦੇ ਲੋਕ ਪਹਿਲਾਂ ਭਾਜਪਾ ਅਤੇ ਕਾਂਗਰਸ ਨੂੰ ਮੌਕਾ ਦੇਣ ਤੋਂ ਬਾਅਦ ਠੱਗੇ ਹੋਏ ਮਹਿਸੂਸ ਕਰਦੇ ਹਨ ਕਿਉਂਕਿ ਅੱਜ ਵੀ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਿਆ। ਓਹਨਾਂ ਕਿਹਾ ਕਿ ਹਲਕੇ ਦੇ ਨੌਜਵਾਨ ਵਡੀ ਗਿਣਤੀ ਵਿਚ ਬੇਰੋਜਗਾਰ ਹਨ ਕਾਂਗਰਸ ਦੀ ਸਰਕਾਰ ਨੇ ਜੋ ਬੇਰੋਜਗਾਰੀ ਭੱਤੇ ਦਾ ਵਾਅਦਾ ਕੀਤਾ ਸੀ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਾਕੀ ਵਾਦੇ ਆਂ ਵਾਗੂੰ ਝੂਠ ਦਾ ਪੁਲੰਦਾ ਹੀ ਨਿਕਲਿਆ । ਅੱਗਰਵਾਲ ਨੇ ਕਿਹਾ ਕਿ ਯੂਥ ਆਗੂ ਨੱਛਤਰ ਸਿੰਘ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਓਹਨਾਂ ਦੇ ਨਾਲ ਸੀਨੀਅਰ ਆਗੂ ਸੁਮੀਤ ਸਿੰਘਣੀਆ, ਰਿਸ਼ੀ ਅੱਗਰਵਾਲ, ਜੀ ਐੱਸ ਮਾਹਲ,ਰੋਮੀ, ਅਨਿਲ ਮਹਾਜਨ, ਰੌਕੀ ਅੰਬਰਸਰੀਆ, ਬੀ ਐੱਚ ਰੰਧਾਵਾ,ਜੋਬਨ ਆਦਿ ਹਾਜ਼ਰ ਸਨ।