ਸਵੱਛ ਭਾਰਤ ਅਭਿਆਨ ਵਿੱਚ ਕੀਤਾ ਗਿਆ ਲਗਭਗ 1500 ਕਿਲੋ ਪਲਾਸਟਿਕ ਅਤੇ ਹੋਰ ਕਿਸਮ ਦੇ ਕੂੜੇ ਨੂੰ ਇਕੱਠਾ

ਸਵੱਛ ਭਾਰਤ ਅਭਿਆਨ ਵਿੱਚ ਕੀਤਾ ਗਿਆ ਲਗਭਗ 1500 ਕਿਲੋ ਪਲਾਸਟਿਕ ਅਤੇ ਹੋਰ ਕਿਸਮ ਦੇ ਕੂੜੇ ਨੂੰ ਇਕੱਠਾ

ਅੰਮ੍ਰਿਤਸਰ, 9 ਅਕਤੂਬਰ (ਗਗਨ) – ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇਸ ਦੇ ਸਾਰੇ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸਾਂ ਦੇ 744 ਜਿਲਿ੍ਹਆਂ ਵਿੱਚ ਸਵੱਛ ਭਾਰਤ ਅਭਿਆਨ 1 ਅਕਤੂਬਰ ਤੋਂ 31 ਅਕਤੂਬਰ ਤੱਕ ਦਾ ਆਯੋਜਨ ਕਰ ਰਹੀ ਹੈ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨੇ ਇਹ ਮੁਹਿੰਮ ਜਿਲ੍ਹਾ ਅੰਮ੍ਰਿਤਸਰ ਦੇ 200 ਪਿੰਡਾਂ ਵਿੱਚ ਚਲਾਉਣ ਅਤੇ ਘੱਟੋ ਘੱਟ 11000 ਕਿਲੋ ਪਲਾਸਟਿਕ ਇਕੱਠਾ ਕਰਨ ਦਾ ਟੀਚਾ ਰੱਖਿਆ ਸੀ। ਪ੍ਰੋਗਰਾਮ ਬਾਰੇ ਜਿਲ੍ਹਾ ਯੂਥ ਅਫਸਰ ਆਕਾਂਕਸਾ ਮਹਾਵਰੀਆ ਨੇ ਗੱਲਬਾਤ ਵਿੱਚ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਦੇ ਲਗਭਗ 50 ਪਿੰਡਾਂ ਵਿੱਚ ਚਲਾਇਆ ਜਾ ਚੁੱਕਾ ਹੈ ਅਤੇ ਇਸ ਮੁਹਿੰਮ ਰਾਹੀਂ ਲਗਭਗ 1500 ਕਿਲੋ ਪਲਾਸਟਿਕ ਅਤੇ ਹੋਰ ਕਿਸਮ ਦੇ ਕੂੜੇ ਨੂੰ ਇਕੱਠਾ ਕੀਤਾ ਜਾ ਚੁੱਕਾ ਹੈ।

ਪ੍ਰੋਗਰਾਮ ਦੇ ਤਹਿਤ, ਨੌਜਵਾਨਾਂ ਨੇ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਅਤੇ ਆਪਣੇ ਆਲੇ ਦੁਆਲੇ ਦੇ ਖੇਤਰ ਨੂੰ ਸਾਫ ਕਰਨ ਅਤੇ ਉੱਥੋਂ ਪਲਾਸਟਿਕ ਇਕੱਠਾ ਕਰਨ ਦਾ ਪ੍ਰਣ ਲਿਆ। ਹੁਣ ਤੱਕ ਜਿਲਾ ਅੰਮ੍ਰਿਤਸਰ ਦੇ ਵੱਖ -ਵੱਖ ਪਿੰਡਾਂ ਵਿੱਚ ਚਲਾਈਆਂ ਗਈਆਂ ਸਵੱਛ ਭਾਰਤ ਅਭਿਆਨ ਦੀਆਂ ਗਤੀਵਿਧੀਆਂ ਵਿੱਚ ਭੀਲੋਵਾਲ ਪੱਕਾ, ਟਾਂਗਰਾ, ਮੁਛਲ, ਟਾਹਲੀ ਸਾਹਿਬ, ਨਿੱਬਰ ਵਿੰਡ, ਬੋਥਨਗੜ, ਕਲਰ ਬਾਲਾ ਪਾਈ, ਮਕਬੂਲਪੁਰਾ, ਤਰਸਿਕਾ, ਵੇਰਕਾ, ਗੁਰਵਾਲੀ, ਸੁਪਾਰੀਵਿੰਡ, ਡਿੰਗ ਨੰਗਲ, ਇਬਨ ਖੁਰਦ ਸਾਮਲ,ਬੀ ਡੀ ਪੀ ਓ ਦਫਤਰ ਰਈਆ , ਵਜੀਰ ਭੁੱਲਰ, ਭੋਰਚੀ ਭ੍ਰਮਣਾ, ਮੱਧ ਆਦਿ ਮੁੱਖ ਸਥਾਨ ਸਨ।

Bulandh-Awaaz

Website: