ਸਰੀ ਦੇ 6 ਸਰਕਾਰੀ ਸਕੂਲਾਂ ਨੇ ਪੰਜਾਬੀ ਭਾਸ਼ਾ ਨੂੰ ਦਿੱਤੀ ਤਰਜੀਹ

ਸਰੀ ਦੇ 6 ਸਰਕਾਰੀ ਸਕੂਲਾਂ ਨੇ ਪੰਜਾਬੀ ਭਾਸ਼ਾ ਨੂੰ ਦਿੱਤੀ ਤਰਜੀਹ

ਸਰੀ ਦੇ 6 ਸਰਕਾਰੀ ਸਕੂਲਾਂ ਨੇ ਪੰਜਾਬੀ ਭਾਸ਼ਾ ਨੂੰ ਦਿੱਤੀ ਤਰਜੀਹ

ਐਬਟਸਫੋਰਡ, 9 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਪੰਜਾਬੀ ਵਿਧਾਇਕ ਵਜੋਂ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖਵਾਉਣ ਵਾਲੇ ਮਨਮੋਹਣ ਸਿੰਘ ਮੋਅ ਸਹੋਤਾ ਦੇ ਅਣਥੱਕ ਯਤਨਾਂ ਸਦਕਾ ਸੰਨ 1996 ਵਿਚ ਬਿ੍ਟਿਸ਼ ਕੋਲੰਬੀਆ ਸੂਬੇ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ

ਹੁਣ ਫਿਰ ਸਰੀ ਦੇ 6 ਸਰਕਾਰੀ ਐਲਮੈਂਟਰੀ ਸਕੂਲਾਂ ਨੇ ਦੂਜੀ ਭਾਸ਼ਾ ਵਜੋਂ ਪੰਜਾਬੀ ਪੜ੍ਹਨ ਦੀ ਪੇਸ਼ਕਸ਼ ਕੀਤੀ ਹੈ | ਬੀਤੇ 25 ਸਾਲਾਂ ਤੋਂ ਬਿ੍ਟਿਸ਼ ਕੋਲੰਬੀਆ ‘ਚ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਅਹਿਮ ਯੋਗਦਾਨ ਪਾ ਰਹੀ ਸੰਸਥਾ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਕਿ ਸਰੀ ਦੇ ਬੀਵਰ ਕਰੀਕ, ਸਟਰਾਅਬੇਰੀ ਹਿੱਲ, ਗਰੀਨ ਟਿੰਬਰਜ਼, ਚਿਮਨੀ ਹਿੱਲ, ਟੀ.ਈ. ਸਕੌਟ ਤੇ ਨਿਊਟਨ ਐਲਮੈਂਟਰੀ ਸਕੂਲ ਦੇ ਪ੍ਰਬੰਧਕਾਂ ਵਲੋਂ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਸੈਸ਼ਨ ਲਈ ਪੰਜਵੀਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਲਈ ਘਰਾਂ ਵਿਚ ਫਾਰਮ ਭੇਜੇ ਗਏ ਹਨ | ਉਨ੍ਹਾਂ ਦੱਸਿਆ ਕਿ ਸਰੀ ਦੇ 6 ਸਰਕਾਰੀ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਚੱਲ ਰਹੀ ਹੈ ਤੇ 6 ਨੇ ਹੁਣ ਪੇਸ਼ਕਸ਼ ਕੀਤੀ ਹੈ | ਸਰੀ ਸੂਬੇ ਦਾ ਸਭ ਤੋਂ ਵੱਡਾ ਸਕੂਲ ਜ਼ਿਲ੍ਹਾ ਹੈ, ਜਿੱਥੇ ਕੁੱਲ 74 ਹਜ਼ਾਰ ਵਿਦਿਆਰਥੀਆਂ ‘ਚੋਂ 17 ਹਜ਼ਾਰ ਪੰਜਾਬੀ ਮੂਲ ਦੇ ਵਿਦਿਆਰਥੀ ਪੜ੍ਹਦੇ ਹਨ | 5ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੂਜੀ ਭਾਸ਼ਾ ਪੜ੍ਹਨੀ ਜ਼ਰੂਰੀ ਹੈ ਤੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਨਿੱਜੀ ਚੋਣ ‘ਤੇ ਛੱਡ ਦਿੱਤਾ ਜਾਂਦਾ ਹੈ |

Bulandh-Awaaz

Website:

Exit mobile version