ਸਰਕਾਰ ਨੂੰ ਰੈਲੀਆਂ ਨਾਲ ਮਤਲਬ ਹੈ ਬੰਦੇ ਸੜਕਾਂ ਤੇ ਜਿੰਨੇ ਮਰਜ਼ੀ ਮਰੇ ਹੋਣ -ਗੁਰਪ੍ਰੀਤ ਘੁੱਗੀ

ਸਰਕਾਰ ਨੂੰ ਰੈਲੀਆਂ ਨਾਲ ਮਤਲਬ ਹੈ ਬੰਦੇ ਸੜਕਾਂ ਤੇ ਜਿੰਨੇ ਮਰਜ਼ੀ ਮਰੇ ਹੋਣ -ਗੁਰਪ੍ਰੀਤ ਘੁੱਗੀ

ਪੰਜਾਬ , 22 ਮਈ (ਬੁਲੰਦ ਆਵਾਜ ਬਿਊਰੋ)  -ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਹਨ ਦਸਣਯੋਗ ਹੈ ਕਿ ਉਹ ਲਗਾਤਾਰ ਕਿਸਾਨੀ ਧਰਨੇ ਦਾ ਸਮਰਥਨ ਕਰ ਰਹੇ ਹਨ ਤੇ ਹੁਣ ਕੋਰੋਨਾ ਮਹਾਂਮਾਰੀ ਦੇ ਚਲਦੇ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ – ਅਸੀਂ ਮਹਾਂਮਾਰੀ ਨੂੰ ਤਾ ਮਾਰ ਸਕਦੇ ਹਾਂ ਜੇਕਰ ਅਸੀਂ ਸੇਵਾ ਕਰਾਂਗੇ।

ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਲੋਕ ਆਕਸੀਜਨ ਦੀ ਕਮੀ ਕਰਕੇ ਮਰ ਰਹੇ ਹਨ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਵੀ। ਉਹਨਾਂ ਨੇ ਕਿਹਾ ਮੈਂ ਅਜਿਹੀ organizations ਦਾ ਧੰਨਵਾਦ ਕਰਦਾ ਹਾਂ ਜੋ ਇਸ ਸਮਾਏ ਮਨੁੱਖਤਾ ਦੇ ਸੇਵਾ ਕਰ ਰਹੀਆਂ ਹਨ। ਮੈਨੂੰ ਬਹੁਤ ਹੀ ਫ਼ਕਰ ਮਹਿਸੂਸ ਹੁੰਦਾ ਹੈ ਇਹ ਸਭ ਦੇਖ। ਉਹਨਾਂ ਕਿਹਾ ਕਿ ਲੋਕ ਆਪਣੇ ਪਰਿਵਾਰਾਂ ਦੇ ਮੈਂਬਰ ਜਿਹਨਾਂ ਦੀਆ ਮੌਤਾਂ ਕੋਰੋਨਾ ਕਰਨ ਹੁੰਦੀਆਂ ਹਨ ਉਹਨਾਂ ਨੂੰ ਹੱਥ ਲਾਉਣ ਤੋਂ ਵੀ ਡਰਦੇ ਹਨ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ ਪਰ ਅਜਿਹੀਆਂ ਸੰਸਥਾਵਾਂ ਅੱਗੇ ਆ ਕੇ ਇਸ ਤਰਾਂ ਦੀਆ ਸੇਵਾ ਵੀ ਨਿਭਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੀਆਂ ਆਪਣਾ ਅਸਲ ਰੋਲ ਇਸ ਸਮੇ ਅਦਾ ਕਰ ਹੀ ਨਹੀਂ ਰਹੀਆਂ।

ਜਦੋ ਲੋਕਾਂ ਨੂੰ ਮਦਦ ਦੀ ਲੋੜ ਸੀ ਉਸ ਸਮੇ ਸਰਕਾਰਾਂ ਵੋਟਾਂ ਲੜ ਰਹੀਆਂ ਸਨ। ਜੇਕਰ NGO ਨਾ ਅੱਗੇ ਆਉਂਦੇ ਤਾ ਲੋਕਾਂ ਦਾ ਇਸ ਤੋਂ ਵੀ ਬੁਰਾ ਹਾਲ ਹੋਣਾ ਸੀ। ਕਿਸਾਨੀ ਅੰਦੋਲਨ ਬਾਰੇ ਗੱਲ ਕਦੇ ਹੋਏ ਉਹਨਾਂ ਨੇ ਕਿਹਾ ਕਿ – ਸਰਕਾਰ ਵੱਡੀ ਹੁੰਦੀ ਹੈ , ਸਰਕਾਰ ਫੈਂਸਲਾ ਲੈ ਸਕਦੀ ਸੀ ਕਿ ਜੋ ਇਹ ਮਹਾਂਮਾਰੀ ਚਲ ਰਹੀ ਹੈ ਉਸ ਕਾਰਨ ਹੁਣ ਲਈ ਹੀ ਕਾਨੂੰਨ ਰੱਧ ਕਰ ਦਿੰਦੇ। ਕਹਿ ਸਕਦੇ ਸੀ ਕਿ ਲੋਕਾਂ ਦੀ ਜਿੰਦਗੀ ਜ਼ਿਆਦਾ ਜਰੂਰੀ ਹੈ। ਜੇਕਰ ਇਸ ਸਮੇਂ ਵੀ ਅਸੀਂ ਲੋਕਾਂ ਦੀਆ ਜਾਨਾਂ ਦੀ ਕੀਮਤ ਨਹੀਂ ਸਮਝਾਂਗੇ ਤਾ ਕੁੱਝ ਨਹੀਂ ਹੋ ਸਕਦਾ। ਦੱਸਣਯੋਗ ਹੈ ਕਿ united ਸਿਖਸ ਵਲੋਂ ਕੋਵਿਡ ਪੇਸ਼ੈਂਟਸ ਲਈ ‘united sikhs care centre ‘ ਇਹ ਜਗ੍ਹਾ ਬਣਾਈ ਗਈ ਹੈ ਜਿਥੇ ਉਹਨਾਂ ਦਾ ਖਿਆਲ ਰਖਿਆ ਜਾਵੇਗਾ ਤੇ ਜਿਸ ਦੇ ਚਲਦੇ ਗੁਰਪ੍ਰੀਤ ਘੁੱਗੀ ਵੀ ਉਹਨਾਂ ਦਾ ਸਾਥ ਦੇ ਰਹੇ ਹਨ।

Bulandh-Awaaz

Website:

Exit mobile version