ਨਵ ਨਿਯੁਕਤ ਅਧਿਆਪਕਾਂ ਦੇ ਹੱਥ ਵਿੱਚ ਬੱਚਿਆਂ ਦਾ ਭਵਿੱਖ – ਸਿੱਖਿਆ ਅਧਿਕਾਰੀ ਅੰਮ੍ਰਿਤਸਰ
ਅੰਮ੍ਰਿਤਸਰ, 16 ਜੁਲਾਈ (ਗਗਨ) – ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਭਰਤੀ ਡਾਇਰੈਕਟੋਰੇਟ ਪੰਜਾਬ ਵਲੋਂ ਕੀਤੀ ਗਈ ਭਰਤੀ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਲਈ ਵੱਖ ਵੱਖ ਵਿਸ਼ਿਆਂ ਦੇ 43 ਮਾਸਟਰ ਕਾਡਰ ਅਧਿਆਪਕਾਂ ਨੂੰ ਅੱਜ ਜ਼ਿਲ਼੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਡੱਗ ਅਤੇ ਸਹਾਇਕ ਕਮਿਸ਼ਨਰ ਡਾ: ਹਰਨੂਰ ਕੌਰ ਢਿਲੋ ਵਲੋਂ ਨਿਯੁਕਤੀ ਪੱਤਰ ਸੌਂਪੇ ਗਏ। ਇਸਤੋਂ ਪਹਿਲਾਂ ਵਰਚੂਅਲ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਸੂਬੇ ਵਿੱਚ 2392 ਮਾਸਟਰ ਕਾਡਰ ਅਧਿਆਪਕਾਂ ਤੇ 569 ਲੈਕਚਰਾਰ ਕਾਡਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਸ਼੍ਰੀ ਸਿੰਗਲਾ ਨੇ ਦੱਸਿਆ ਕਿ 12761 ਅਧਿਆਪਕਾਂ ਦੀ ਹੁਣ ਤੱਕ ਭਰਤੀ ਕੀਤੀ ਜਾ ਚੁੱਕੀ ਹੈ ਜਦਕਿ 13768 ਅਧਿਆਪਕਾਂ ਦੀ ਭਰਤੀ ਪ੍ਰੀਕਿਰਿਆ ਆਪਣੇ ਅੰਤਿਮ ਪੜਾਅ ਵਿੱਚ ਹੈ। ਉਨ੍ਹਾਂ ਦੱਸਿਆ ਕਿ 5896 ਅਧਿਆਪਕਾਂ ਦੀ ਭਰਤੀ ਲਈ ਬਹੁਤ ਜਲਦ ਇਸ਼ਤਿਹਾਰ ਦਿਤਾ ਜਾ ਰਿਹਾ ਹੈ। ਇਸਦੇ ਨਾਲ ਸਿੱਖਿਆ ਮੰਤਰੀ ਪੰਜਾਬ ਵਲੋਂ ਸਰਕਾਰੀ ਸਕੂਲ ਅਧਿਆਪਕਾਂ ਲਈ ਇੰਡੀਅਨ ਸਕੂਲ ਆਫ ਬਿਜਨੈਸ ਮੋਹਾਲੀ ਦੇ ਸਹਿਯੋਗ ਨਾਲ ਐਡਵਾਂਸ ਟਰੇਨਿੰਗ ਪੋਰਟਲ ਦੀ ਸ਼ੁਰੂਆਤ ਕੀਤੀ ਗਈ।
ਜ਼ਿਲ਼੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਜ਼ਿਲ਼੍ਹਾ ਪੱਧਰੀ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਰੂਹੀ ਡੱਗ, ਸਹਾਇਕ ਕਮਿਸ਼ਨਰ ਡਾ: ਹਰਨੂਰ ਕੌਰ ਢਿਲੋਂ, ਂ ਮਾਸਟਰ ਕਾਡਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਨਵ ਨਿਯੁਕਤ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਧਿਆਪਨ ਇਕ ਕਿਤਾ ਨਹੀਂ ਬਲਕਿ ਇਕ ਨੇਕ ਕੰਮ (ਨੋਬਲ ਵਰਕ) ਹੈ ਅਤੇ ਨਵ ਨਿਯੁਕਤ ਅਧਿਆਪਕ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਿਆਂ ਵਿਦਿਆਰਥੀ ਹਿੱਤ ਵਿੱਚ ਕਾਰਜ ਕਰਨਗੇ। ਇਸ ਮੌਕੇ ਸ: ਸਤਿੰਦਰਬੀਰ ਸਿੰਘ ਜ਼ਿਲਾ੍ਹ ਸਿੱਖਿਆ ਅਧਿਕਾਰੀ ਸੈਕੰਡਰੀ ਨਵਨਿਯੁਕਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਕਿਹਾ ਕਿ ਤੁਹਾਡੇ ਨਵੇਂ ਕੈਰੀਅਰ ਦੌਰਾਨ ਪੰਜਾਬ ਦੇ ਬੱਚਿਆਂ ਦਾ ਭਵਿੱਖ ਤੁਹਾਡੇ ਹੱਥ ਵਿੱਚ ਹੈ ਅਤੇ ਤੁਸੀਂ ਆਪਣੀ ਮਿਹਨਤ ਦੇ ਸਦਕਾ ਪੰਜਾਬ ਦੇ ਬੱਚਿਆਂ ਨੂੰ ਚੰਗਾ ਪੜ੍ਹਾ ਕੇ ਬੁਲੰਦਿਆਂ ਵੱਲ ਲੈ ਕੇ ਜਾਣਾ ਹੈ। ਇਸ ਸਮੇਂ ਨਵ ਨਿਯੁਕਤ ਸਾਇੰਸ ਅਧਿਆਪਕਾ ਪ੍ਰਿਅੰਕਾ, ਸ਼ਿਵਾਲੀ ਰਾਣਾ, ਮਨਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵਲੋਂ ਪਾਰਦਰਸ਼ੀ ਤਰੀਕੇ ਨਾਲ ਕੀਤੀ ਭਰਤੀ ਲਈ ਧੰਨਵਾਰ ਕਰਦਿਆਂ ਵਿਸਵਾਸ਼ ਦਿਵਾਇਆ ਕਿ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਅੱਵਲ ਸੂਬਾ ਬਣੇ ਪੰਜਾਬ ਅਤੇ ਵਿਦਿਆਰਥੀ ਹਿੱਤ ਲਈ ਉਹ ਦਿਨ ਰਾਤ ਮਿਹਨਤ ਕਰਕੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਸ਼ੀਲ ਕੁਮਾਰ ਤੁੱਲੀ ਜ਼ਿਲਾ੍ਹ ਸਿੱਖਿਆ ਅਧਿਕਾਰੀ ਐਲੀਮੈਟਰੀ, ਹਰਭਗਵੰਤ ਸਿੰਘ, ਤਰਲੋਚਨ ਸਿੰਘ ਸੁਪਰਡੈਂਟ ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਯੋਗੇਸ਼ ਕੁਮਾਰ ਏ.ਪੀ.ਆਰ.ਓ., ਰਾਜਦੀਪ ਸਿੰਘ ਸਟੈਨੋ, ਸੰਦੀਪ ਸਿਆਲ, ਸ਼ਮਿੰਦਰ ਸਿੰਘ, ਜਿੰਮੀ ਸੀਨੀਅਰ ਸਹਾਇਕ, ਅਮਰਿੰਦਰ ਸਿੰਘ ਹਾਜਰ ਸਨ।