ਲਾਇਬ੍ਰੇਰੀ ਲੰਗਰ ਨੂੰ ਲੈ ਕੇ ਸਿੱਖਿਆ ਸਕੱਤਰ ਪੰਜਾਬ ਵੱਲੋਂ ਪੰਜਾਬੀ ਸਾਹਿਤਕਾਰਾਂ ਨਾਲ ਅਹਿਮ ਵਿਚਾਰਾਂ

ਲਾਇਬ੍ਰੇਰੀ ਲੰਗਰ ਨੂੰ ਲੈ ਕੇ ਸਿੱਖਿਆ ਸਕੱਤਰ ਪੰਜਾਬ ਵੱਲੋਂ ਪੰਜਾਬੀ ਸਾਹਿਤਕਾਰਾਂ ਨਾਲ ਅਹਿਮ ਵਿਚਾਰਾਂ

ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਦਾ ਕੀਤਾ ਨਿਵੇਕਲਾ ਉਪਰਾਲਾ ਸ਼ਲਾਘਾਯੋਗ – ਗਰੇਵਾਲ, ਕੋਹਾੜਵਾਲਾ

ਅੰਮ੍ਰਿਤਸਰ, 19 ਜੁਲਾਈ (ਗਗਨ) – ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਸਾਹਿਤ ਨਾਲ ਜੋੜਨ ਲਈ ਚਲਾਈ ਗਈ ਮੁਹਿੰਮ ਲਾਇਬਰੇਰੀ ਲੰਗਰ ਲੈ ਕੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬੀ ਦੇ ਉੱਘੇ ਸਾਹਿਤਕਾਰਾਂ ਤੇ ਸਿੱਖਿਆ ਅਧਿਕਾਰੀਆਂ ਨਾਲ ਜੂਮ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬੀ ਦੇ ਉੱਘੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਉੱਘੇ ਕਵੀ ਪ੍ਰੋ. ਗੁਰਤੇਜ ਕੋਹਾੜਵਾਲਾ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ । ਮੀਟਿੰਗ ਦੌਰਾਨ ਪੰਜਾਬੀ ਸਾਹਿਤਕਾਰ ਬਲਵਿੰਦਰ ਸਿੰਘ ਗਰੇਵਾਲ, ਕਵੀ ਪ੍ਰੋ. ਗੁਰਤੇਜ ਕੋਹਾੜਵਾਲਾ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਪੰਜਾਬੀ ਸਾਹਿਤ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿੱਡ ਮਹਾਂਮਾਰੀ ਦੌਰਾਨ ਘਰਾਂ ਵਿਚ ਕੈਦ ਵਿਦਿਆਰਥੀ ਜਿੱਥੇ ਸਕੂਲੀ ਸਿੱਖਿਆ ਤੋਂ ਵਾਂਝੇ ਹੋਏ ਹਨ ਉਥੇ ਹੀ ਭਾਸ਼ਾ ਸਾਹਿਤ ਨਾਲੋਂ ਵੀ ਉਨ੍ਹਾਂ ਦਾ ਮੋਹ ਭੰਗ ਹੋਇਆ ਹੈ। ਉਨਾ ਕਿਹਾ ਕਿਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਕੀਤਾ ਗਿਆ ਲਾਇਬਰੇਰੀ ਲੰਗਰ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਵਿਦਿਆਰਥੀ ਜਿੱਥੇ ਕਿਤਾਬਾਂ ਦੇ ਨਾਲ ਜੁੜਕੇ ਆਪਣੇ ਗਿਆਨ ਵਿੱਚ ਵੱਡਾ ਵਾਧਾ ਕਰਨਗੇ ਉੱਥੇ ਹੀ ਕੋਵਿਡ ਦੌਰਾਨ ਹੋਈ ਪੜ੍ਹਾਈ ਦੇ ਨੁਕਸਾਨ ਦੀ ਪੂਰਤੀ ਵੀ ਕਰਨਗੇ। ਮੀਟਿੰਗ ਦੌਰਾਨ ਪੰਜਾਬੀ ਸਾਹਿਤਕਾਰਾਂ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਿੱਖਿਆ ਅਧਿਕਾਰੀ ਤੇ ਸਕੂਲ ਮੁਖੀ ਹਾਜ਼ਰ ਸਨ ।

Bulandh-Awaaz

Website: