ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ਡੀਜ਼ਾਈਨ ਵਿਭਾਗ ਵੱਲੋਂ ‘ਸਸਟੇਨੇਬਲ, ਕਰਾਫਟ ਅਤੇ ਤਕਨੌਲੋਜੀ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਿਨ

ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ਡੀਜ਼ਾਈਨ ਵਿਭਾਗ ਵੱਲੋਂ ‘ਸਸਟੇਨੇਬਲ, ਕਰਾਫਟ ਅਤੇ ਤਕਨੌਲੋਜੀ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਿਨ

ਅੰਮ੍ਰਿਤਸਰ, 24 ਜੂਨ (ਗਗਨ ਅਜੀਤ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਡੀਜ਼ਾਈਨ ਵਿਭਾਗ ਦੁਆਰਾ ਵਿਿਦਆਰਥਣਾਂ ਨੂੰ ਡੀਜ਼ਾਈਨ ਅਤੇ ਕਰਾਫਟ ਦੀਆਂ ਟਿਕਾਊ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ‘ਸਸਟੇਨੇਬਲ, ਕਰਾਫਟ ਅਤੇ ਤਕਨੌਲੋਜੀ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋ. ਰਘੂਰਮਨ ਅਈਅਰ, ਪ੍ਰੋਡਕਟ ਡੀਜ਼ਾਈਨਿੰਗ, ਆਈ ਆਈ ਟੀ, ਮੁੰਬਈ ਅਤੇ ਪੁਨਯਾ ਐਜੂਕੇਸ਼ਨ ਐਂਡ ਰੀਸਰਚ ਫਾਊਂਡੇਸ਼ਨ, ਚੇਨਈ, ਦੇ ਮੁਖੀ ਇਸ ਵੈਬੀਨਾਰ ਦੇ ਮੁੱਖ ਵਕਤਾ ਸਨ, ਜਿੰਨ੍ਹਾਂ ਦਾ ਆਰਕੀਟੈਕਚਰ ਐਂਡ ਡੀਜ਼ਾਈਨ ਦੇ ਖੇਤਰ ‘ਚ 35 ਸਾਲਾਂ ਦਾ ਅਨੁਭਵ ਹੈ। ਆਪਣੇ ਲੈਕਚਰ ਦੌਰਾਨ ਪ੍ਰੋ. ਅਈਅਰ ਨੇ ਵਿਿਦਆਰਥਣਾਂ ਨੂੰ ਦੱਸਿਆ ਕਿ ਫੈਸ਼ਨ ਇੰਡਸਟਰੀ ਗਲੋਬਲੀ ਇਕ ਪ੍ਰਦੂਸ਼ਿਤ ਉਦਯੋਗ ਹੈ, ਇਸ ਲਈ ਡਿਜ਼ਾਈਨਿੰਗ ਅਤੇ ਕਰਾਫਟਿੰਗ ਉਤਪਾਦ ਵਿਚ ਟਿਕਾਊ ਅਭਿਆਸ ਦੀ ਜ਼ਰੂਰਤ ਹੈ।

ਉਹਨਾਂ ਨੇ ਕਿਹਾ ਕਿ ਟਿਕਾਊ ਕਰਾਫਟਿੰਗ ਨਾਲ ਟੈਕਸਟਾਈਲ ਦੀ ਘੱਟ ਬਰਬਾਦੀ, ਪਸ਼ੂਆਂ ਦਾ ਘੱਟ ਨੁਕਸਾਨ ਹੋਵੇਗਾ। ਵਧੀਆ ਭੱਤਾ ਅਤੇ ਕੰਮ ਕਰਨ ਦੀਆਂ ਸਥਿਤੀਆਂ ਭਵਿੱਖੀ ਪੀੜ੍ਹੀਆਂ ਲਈ ਚੰਗੀ ਗੱਲ ਹੈ। ਪ੍ਰੋ. ਅਈਅਰ ਦੇ ਲੈਕਚਰ ਤੋਂ ਬਾਅਦ ਰੌਚਕ ਪ੍ਰਸ਼ਨੋਤਰੀ ਸੈਸ਼ਨ ਚੱਲਿਆ। ਵਿਿਦਆਰਥਣਾਂ ਨੇ ਸਸਟੇਨੇਬਲ ਅਭਿਆਸ ਨਾਲ ਸੰਬੰਧਿਤ ਕਈ ਪ੍ਰਸ਼ਨ ਪੁੱਛੇ ਜਿਸ ਨਾਲ ਉਹ ਆਪਣੇ ਰੋਜ਼ਾਨਾ ਜ਼ਿੰਦਗੀ ‘ਚ ਫੈਸ਼ਨ ਨੂੰ ਟਿਕਾਊ ਬਣਾ ਸਕਦੇ ਹਨ। ਡੀਜ਼ਾਈਨ ਵਿਭਾਗ ਦੇ ਫੈਕਲਟੀ ਮੈਂਬਰਾਂ ਸਹਿਤ 50 ਵਿਿਦਆਰਥਣਾਂ ਇਸ ਵੈਬੀਨਾਰ ‘ਚ ਮੌਜੂਦ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡੀਜ਼ਾਈਨ ਵਿਭਾਗ ਦੁਆਰਾ ਕਰਵਾਏ ਇਸ ਜਾਣਕਾਰੀ ਭਰਪੂਰ ਵੈਬੀਨਾਰ ਲਈ ਉਹਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਡੀਜ਼ਾਈਨ ਅਤੇ ਕਰਾਫਟਿੰਗ ਲਈ ਔਰਤਾਂ ਬਹੁਤ ਚੇਤੰਨ ਹਨ। ਇਸ ਲਈ ਕੁੜੀਆਂ ਦੇ ਕਾਲਜ ‘ਚ ਵਿਿਦਆਰਥਣਾਂ ਨੂੰ ਰੋਜ਼ਾਨਾ ਜ਼ਿੰਦਗੀ ‘ਚ ਟਿਕਾਊ ਫੈਸ਼ਨ ਅਤੇ ਕਰਾਫਟ ਅਭਿਆਸ ਲਈ ਪ੍ਰੇਰਿਤ ਕਰਨਾ ਸਾਡੀ ਜ਼ਿੰਮੇਵਾਰੀ ਹੈ।

Bulandh-Awaaz

Website: