ਪਿੰਡ ਕੱਚੇ ਪੱਕੇ ਦੇ ਮੇਲੇ ਤੇ ਕਬੱਡੀ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਪਿੰਡ ਕੱਚੇ ਪੱਕੇ ਦੇ ਮੇਲੇ ਤੇ ਕਬੱਡੀ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਤਰਨ ਤਾਰਨ, 18 ਜੂਨ (ਜੰਡ ਖਾਲੜਾ) – ਤਰਨ ਤਾਰਨ ਦੇ ਪੈਂਦੇ ਪਿੰਡ ਕੱਚਾ ਪੱਕਾ ਜਿਥੇ ਸੰਤ ਬਾਬਾ ਭਗਵਾਨ ਸਿੰਘ ਜੀ ਦੀ ਯਾਦ ਵਿੱਚ ਨੰਗਰ ਕੱਚਾ ਪੱਕਾ ਦੀ ਸਮੂਹ ਸਾਧ ਸੰਗਤ ਵੱਲੋਂ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਆਖੰਡ ਪਾਠ ਸਾਹਿਬ ਦੇ ਭੋਗਾ ਤੋ ਉਪਰੰਤ ਸਾਰਾ ਦਿਨ ਦੀਵਾਨ ਸਜਾਏ ਗਏ। ਗੁਰੂ ਕੇ ਲੰਗਰ ਅਤੇ ਠੰਡੀ ਮਿੱਠੇ ਜਲ ਦੇ ਲੰਗਰ ਲਗਾਤਾਰ ਵਰਤੇ। ਸ਼ਾਮ ਨੂੰ ਵੰਡੇ ਪੱਧਰ ਦੀ ਕਬੱਡੀ ਦੇ ਮੈਚ ਘਰਿਆਲਾ ਅਤੇ ਸੁਰ ਸਿੰਘ ਦੀਆਂ ਟੀਮਾਂ ਵਿਚਾਲੇ ਕਰਵਾਏ ਗਏ ਬਹੁਤ ਫਸਵੇਂ ਮੁਕਾਬਲੇ ਤੋ ਬਾਅਦ ਸੁਰ ਸਿੰਘ ਦੀ ਟੀਮ ਜੇਤੂ ਰਹੀ ।ਮੈਚ ਤੋ ਪਹਿਲਾ ਪੰਜਾਬੀ ਹਵੇਲੀ ਕੁਵੈਤ ਕੱਚਾ ਪੱਕਾ ਅਤੇ ਭੰਗੂ ਟਰਾਂਸਪੋਰਟ ਕੁਵੈਤ ਭੜੀ ਵੱਲੋਂ ਕਬੱਡੀ ਦੇ ਮਹਾਨ ਜਾਫੀ ਮਨਦੀਪ ਕੱਚਾ ਪੱਕਾ ਨੂੰ ਵਿਸ਼ੇਸ਼ ਤੌਰ ਤੇ ਕਬੱਡੀ ਕੱਪ 21000+3000 ਰੁਪਏ ਨਾਲ ਸਨਮਾਨਿਤ ਕੀਤਾ ਗਿਆ।

ਕਬੱਡੀ ਖਿਡਾਰੀ ਮੱਖਣ ਮੱਖੀ 1100+2000, ਤਾਬਾ ਸੁਰਸਿੰਘ 1100, ਜਾਫੀ ਸੁਨਿਆਰਾ 2000, ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਕਮੇਨਟਰੀ ਮਨਜੀਤ ਬੁਲਟ 5100, ਅਮਰੀਕ ਖੋਸਾ ਕੋਟਲਾ 1600, ਸਾਬ ਪਨਗੋਟਾ 1100, ਸਾਉਡ ਵਾਲੇ 1100, ਰੈਫਰੀ 1100, ਰੁਪਏ ਨਾਲ ਸਨਮਾਨ ਕੀਤਾ। ਯੋਗਦਾਨ ਸਤਨਾਮ ਬਾਠ ਕੁਵੈਤ, ਭਰਪੂਰ ਭੰਗੂ ਕੁਵੈਤ , ਸੋਨੂੰ ਬਾਠ ਕੁਵੈਤ, ਰਾਜਾ ਕੁਵੈਤ, ਸਤਿੰਦਰ ਸੱਤੀ ਕੁਵੈਤ, ਸਰਪੰਚ ਗੁਰਨਾਮ ਸਿੰਘ ਕੁਵੈਤ, ਬਲਜਿੰਦਰ ਸਿੰਘ ਭੰਗੂ ਕੁਵੈਤ ਅਤੇ ਗੁਰਪ੍ਰੀਤ ਸਿੰਘ ਗਿੱਲ ਬੂੜ ਚੰਦ ਦਾ ਰਿਹਾ।ਇਸ ਮੌਕੇ ਕਬੱਡੀ ਦੇ ਮਹਾਨ ਜਾਫੀ ਮਨਦੀਪ ਕੱਚਾ ਪੱਕਾ ਨੇ ਕਿਹਾ ਕਿ ਇਹ ਸਨਮਾਨ ਜੋ ਮੈਨੂੰ ਮੇਰੇ ਜੰਦੀ ਪਿੰਡ ਵਿੱਚ ਮਿਲਿਆ ਹੈ ਇਸ ਨਾਲ ਬਹੁਤ ਜਿਆਦਾ ਖੁਸ਼ੀ ਅਤੇ ਹੌਸਲਾ ਮਿਲਿਆ ਹੈ ਮੈ ਕੁਵੈਤ ਵਾਲੇ ਵੀਰਾ ਦਾ ਤਹਿ ਦਿਲੋਂ ਧੰਨਵਾਦੀ ਹਾ ਏਨਾ ਮਾਨ ਦੇਣ ਲਈ।

Bulandh-Awaaz

Website: