ਜੌਹਾਨਸਬਰਗ – ਦੱਖਣੀ ਅਫ਼ਰੀਕਾ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੇ ਵਿਵਾਦਤ ਗੁਪਤਾ ਪਰਵਾਰ ਅਤੇ ਉਨ੍ਹਾਂ ਦੇ ਸਹਿਯੋਗੀ ਇਕਬਾਲ ਮੀਰ ਸ਼ਰਮਾ ਦੀ ਜਾਇਦਾਦ ਜ਼ਬਤ ਕਰ ਲਈ। ਜਿਨ੍ਹਾਂ ਵਿਚ ਪੌਸ਼ ਇਲਾਕੇ ’ਚ ਮੌਜੂਦ ਉਨ੍ਹਾਂ ਦਾ ਆਲੀਸ਼ਾਨ ਮਕਾਨ ਵੀ ਸ਼ਾਮਲ ਹੈ। ਦੱਖਣੀ ਅਫ਼ਰੀਕਾ ਦੇ ਐਨਪੀਏ ਨਾਲ ਸਬੰਧਤ ਜਾਂਚ ਡਾਇਰੈਟੋਰੇਟ ਨੇ ਇੰਟਰਪੋਲ ਨੂੰ ਅਤੁਲ ਗੁਪਤਾ ਅਤੇ ਰਾਜੇਸ਼ ਗੁਪਤਾ ਤੇ ਉਨ੍ਹਾਂ ਦੀ ਪਤਨੀ ਚੇਤਾਲੀ ਅਤੇ ਆਰਤੀ ਨੂੰ ਫੜਨ ਦੇ ਲਈ ਕੌਮਾਂਤਰੀ ਗ੍ਰਿਫਤਾਰੀ ਵਾਰੰਟ ਰੈਡ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਗੁਪਤਾ ਦੇ ਕਰੀਬੀ ਮੀਰ ਸ਼ਰਮਾ ਪ੍ਰੋਵੀਸ਼ਿਅਲ ਫਰੀ ਸਟੇਟ ਸਰਕਾਰ ਦੇ ਸੀਨੀਅਰ ਅਧਿਕਾਰੀ ਦੇ ਨਾਲ ਹਫ਼ਤੇ ਦਾ ਆਖਰੀ ਦਿਨ ਜੇਲ੍ਹ ਵਿਚ ਬਿਤਾ ਰਹੇ ਹਨ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ’ਤੇ ਸੋਮਵਾਰ ਨੂੰ ਅਦਾਲਤ ਵਿਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਆਈਡੀ ਦੇ ਬੁਲਾਰੇ ਸਿੰਡੀਸਿਵੇ ਨੇ ਕਿਹਾ ਸੀ ਕਿ ਗੁਪਤਾ ਅਤੇ ਸ਼ਰਮਾ ਦੇ 1.2 ਕਰੋੜ ਦੱਖਣੀ ਅਫਰੀਕੀ ਰੈਂਡ ਤੋਂ ਜ਼ਿਆਦਾ ਰਕਮ ਦੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਪੁਖਤਾ ਮਾਮਲਾ ਹੈ।