ਜਾਣੋ ਕੌਣ ਹੈ ? ਆਈ.ਜੀ ਵਰਗੇ ਖਾਸ ਅਹੁਦੇ ਨੂੰ ਤਿਜਾਂਜਲੀ ਦੇਕੇ ਕਾਫ਼ੀ ਚਰਚਾ ਵਿਚ ਰਹੇ ਆਮ ਆਦਮੀ ਵਾਂਗ ਆਪ ਵਿੱਚ ਸ਼ਮਿਲ ਹੋਏ ਕੰਵਰਵਿਜੈਪ੍ਰਤਾਪ ਸਿੰਘ

ਜਾਣੋ ਕੌਣ ਹੈ ? ਆਈ.ਜੀ ਵਰਗੇ ਖਾਸ ਅਹੁਦੇ ਨੂੰ ਤਿਜਾਂਜਲੀ ਦੇਕੇ ਕਾਫ਼ੀ ਚਰਚਾ ਵਿਚ ਰਹੇ ਆਮ ਆਦਮੀ ਵਾਂਗ ਆਪ ਵਿੱਚ ਸ਼ਮਿਲ ਹੋਏ ਕੰਵਰਵਿਜੈਪ੍ਰਤਾਪ ਸਿੰਘ

ਅੰਮ੍ਰਿਤਸਰ, 22 ਜੂਨ (ਗਗਨ ਅਜੀਤ ਸਿੰਘ) – ਆਮ ਅਦਮੀ ਪਾਰਟੀ ਦੇ ਸੁਰਪੀਮੋ ਤੇ ਦਿੱਲ਼ੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਹਾਜਰੀ ਵਿੱਚ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਕੰਵਰਵਿਜੈਪ੍ਰਤਾਪ ਸਿੰਘ ਜੋ ਪਹਿਲਾ ਆਈ,ਜੀ ਵਰਗੇ ਖਾਸ ਅਹੁਦੇ ਤੇ ਤਾਇਨਾਤ ਸਨ ਅੱਜ ਆਮ ਆਦਮੀ ਪਾਰਟੀਵਿੱਚ ਆਮ ਆਦਮੀ ਵਾਂਗ ਆਪ ਵਿੱਚ ਸ਼ਾਮਿਲ ਹੋ ਗਏ ਹਨ।ਇਮਾਨਦਾਰ ਛਵੀ ਵਾਲੇਪੁਲਿਸ ਅਧਿਕਾਰੀ ਵਜੋ ਜਾਂਦੇ ਕੰਵਰਵਿਜੈਪ੍ਰਤਾਪ ਸਿੰਘ ਦੀਆਂ ਅੰਮ੍ਰਿਤਸਰ ਸ਼ਾਹਿਰ ਦੇ ਵਾਸੀਆਂ ਨਾਲ ਕਾਫੀ ਨਿੱਜੀ ਸਾਝਾਂ ਹਨ। ਜਿੰਨਾ ਨਾਲ ਕਈ ਸਵੇਾਵਮੁਕਤ ਅਧਿਕਾਰੀ ਤੇ ਨੌਕਰੀ ਕਰ ਰਹੇ ਕਈ ਅਫਸਰ ਜੁੜੇ ਹੋਏ ਹਨ ਜਦੋਕਿ ਕਈ ਸਮਾਜ ਸੈਵੀ ਸੰਸਥਥਾਵਾਂ ਵੀ ਉਨਾਂ ਨੂੰ ਆਪਣੇ ਸਮਾਗਮਾਂ ਵਿੱਚ ਬੁਲਉਣਾ ਮਾਣ ਸਮਝਦੀਆਂ ਹਨ।

ਭਾਰਤੀ ਪੁਲਿਸ ਸਰਵਿਸ ਦੇ 1998 ਸਰਵਿਸ ਦੇ 1998 ਬੈਚ ਦੇ ਪੰਜਾਬ ਕਾਡਰ ਦੇ ਅਧਿਕਾਰੀ ਕੰਵਰਵਿਜੈਪ੍ਰਤਾਪ ਸਿੰਘ ਨੇ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੀ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਤਫਤੀਸ਼ ਤੋ ਉਨਾਂ ਨੂੰ ਪਾਸੇ ਕਰਨ ਤੇ ਉਨਾਂ ਨੇ ਆਈ.ਜੀ ਵਰਗੇ ਵਕਾਰੀ ਅਹੁਦੇ ਤੋ ਅਸਤੀਫਾ ਦੇ ਕਅਪ੍ਰੈਲ 2021 ਵਿੱਚ ਸਵੈ ਇਛਾ ਨਾਲ ਸੇਵਾਮੁਕਤੀ ਹਾਸਲ ਕੀਤੀ ਹੈ।ਪਰ ਪਿਛਲੇ ਦਿਨੀਂ ਪੰਜਾਬ ਹਰਿਆਣਾ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਪੁਲਿਸ ਅਧਿਕਾਰੀ ਨੂੰ ਜਾਂਚ ਦੇ ਅਮਲ ਤੋਂ ਦੂਰ ਰੱਖਣ ਦੇ ਹੁਕਮ ਦਿੱਤੇ ਸਨ।ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਾਸ ਤੌਰ ਉੱਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਚੀਫ਼ ਵਜੋਂ ਕੰਮ ਕਰ ਰਹੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਅਦਾਕਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ।ਇਸ ਤੋਂ ਇਲਾਵਾ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸੇ ਮਾਮਲੇ ਵਿੱਚ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕਈ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਸੀ।

ਬੇਅਦਬੀ ਦਾ ਮੁੱਦਾ ਪੰਜਾਬ ਵਿੱਚ ਕਾਫ਼ੀ ਅਹਿਮ ਸੀ ਅਤੇ ਇਸ ਦੀ ਜਾਂਚ ਵਿੱਚ ਪਹਿਲਾਂ ਉਹ ਮੈਂਬਰ ਵਜੋਂ ਅਤੇ ਫਿਰ ਇਸ ਦੇ ਹੈੱਡ ਵਜੋਂ ਕੰਮ ਕਰ ਰਹੇ ਸਨ। ਆਪਣੇ 22 ਸਾਲ ਦੇ ਪੁਲਿਸ ਕਰੀਅਰ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਈ ਹਾਈ ਪ੍ਰੋਫਾਇਲ ਕੇਸਾਂ ਲਈ ਕੰਮ ਕੀਤਾ।ਸਭ ਤੋਂ ਪਹਿਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਵਿਚ ਸੰਨ 2002 ਵਿਚ ਅੰਮ੍ਰਿਤਸਰ ਕਿਡਨੀ ਘੁਟਾਲੇ ਦੇ ਨਾਲ ਚਰਚਾ ਵਿਚ ਆਏ।ਇਸ ਤੋਂ ਇਲਾਵਾ ਉਹ ਅੰਮ੍ਰਿਤਸਰ ਸੈਕਸ ਸਕੈਂਡਲ ਦੀ ਜਾਂਚ ਵਿਚ ਸ਼ਾਮਲ ਰਹੇ। ਇਸ ਮਾਮਲੇ ਵਿੱਚ ਸਥਾਨਕ ਰਾਜਨੀਤਿਕ ਆਗੂ, ਕੇਬਲ ਨੈੱਟਵਰਕ ਨਾਲ ਜੁੜ ਲੋਕ ਸ਼ਾਮਲ ਸਨ।ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ ਉੱਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ। ਅੰਮ੍ਰਿਤਸਰ ਵਿੱਚ ਤੈਨਾਤੀ ਦੌਰਾਨ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਰਾਜਨੀਤਿਕ ਆਗੂਆਂ ਨੂੰ ਰਾਸ ਨਹੀਂ ਆਇਆ।2009 ਵਿੱਚ ਉਸ ਸਮੇਂ ਦੇ ਬੀਜੇਪੀ ਦੇ ਵਿਧਾਇਕ ਅਨਿਲ ਜੋਸ਼ੀ ਨੇ ਕੁੰਵਰ ਵਿਜੈ ਪ੍ਰਤਾਪ (ਐਸਐਸਪੀ)ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਦਿੱਤੀ ਸੀ।ਕੁੰਵਰ ਵਿਜੇ ਪ੍ਰਤਾਪ ਪਹਿਲਾਂ ਜਲੰਧਰ ਅਤੇ ਉਸ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਵੀ ਤੈਨਾਤ ਰਹੇ।

ਬਿਹਾਰ ਦੀ ਪਟਨਾ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਟ ਕੁੰਵਰ ਵਿਜੇ ਪ੍ਰਤਾਪ ਸਿੰਘ ਮੀਡੀਆ ਵਿੱਚ ਅਕਸਰ ਛਾਏ ਰਹਿੰਦੇ ਹਨ। ਵਿਵਾਦਾਂ ਕਾਰਨ ਵੀ ਅਤੇ ਆਪਣੀਆਂ ਫੇਸਬੁੱਕ ਅਤੇ ਟਵਿੱਟਰ ਉੱਤੇ ਪੋਸਟਾਂ ਨੂੰ ਲੈ ਕੇ ਵੀ।ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬੀ ਦੀ ਇੱਕ ਫ਼ਿਲਮ ‘ਯਾਰਾਂ ਦੇ ਯਾਰ’ ਵਿੱਚ ਇੱਕ ਪੁਲਿਸ ਅਫ਼ਸਰ ਵਜੋਂ ਕੰਮ ਵੀ ਕੀਤਾ ਹੈ, ਜਿਸ ਉਹ ਗੈਂਗਸਟਰਜ਼ ਖ਼ਿਲਾਫ਼ ਕਾਰਵਾਈ ਕਰਦੇ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਇੱਕ ਵੈੱਬ ਸਾਈਟ kunwar.net ਵੀ ਬਣਾਈ ਹੋਈ ਹੈ।ਯੂ ਟਿਊਬ ਉੱਤੇ ਉਨ੍ਹਾਂ ਆਪਣੇ ਨਾਮ ਦਾ ਇੱਕ ਚੈਨਲ ਵੀ ਬਣਾਇਆ ਹੋਇਆ ਹੈ , ਜਿਸ ਵਿੱਚ ਬੱਚਿਆਂ ਨੂੰ ਮੈਥ ਵਿਸ਼ੇ ਦੀ ਜਾਣਕਾਰੀ ਦਿੰਦੇ ਹਨ।ਐੱਸਆਈਟੀ ਦੇ ਚੀਫ਼ ਵਜੋਂ ਕੰਮ ਕਰਦਿਆਂ ਉਹ ਅਕਸਰ ਮੀਡੀਆ ਵਿੱਚ ਆਪਣੇ ਬਿਆਨਾਂ ਕਰਕੇ ਸੁਰਖ਼ੀਆਂ ਵਿੱਚ ਰਹੇ ਹਨ।ਐਮਬੀਏ, ਲਾਅ ਗਰੈਜੂਏਟ ਅਤੇ ਆਈਪੀਐੱਸ ਲ਼ਈ ਇਸ ਅਧਿਕਾਰੀ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ।

Bulandh-Awaaz

Website:

Exit mobile version