ਕੈਨੇਡਾ-ਅਮਰੀਕਾ ‘ਚ ਮਨੁੱਖੀ ਹੱਕਾਂ ਲਈ ਭਾਈ ਖਾਲੜਾ ਦੀ ਅਲੰਬਰਦਾਰੀ ਨੂੰ ਮਿਲੀ ਮਾਨਤਾ

ਕੈਨੇਡਾ-ਅਮਰੀਕਾ ‘ਚ ਮਨੁੱਖੀ ਹੱਕਾਂ ਲਈ ਭਾਈ ਖਾਲੜਾ ਦੀ ਅਲੰਬਰਦਾਰੀ ਨੂੰ ਮਿਲੀ ਮਾਨਤਾ

ਪੰਜਾਬ ਵਿਚ 20ਵੀਂ ਸਦੀ ਦੇ ਆਖਰੀ ਦਹਾਕਿਆਂ ‘ਚ ਚੱਲੇ ਹੱਕੀ ਸੰਘਰਸ਼ ਨੂੰ ਦਬਾਉਣ ਲਈ ਭਾਰਤੀ ਰਾਜ ਵੱਲੋਂ ਕੀਤੇ ਗਏ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਅਵਾਜ਼ ਚੁੱਕਦਿਆਂ ਸਰਕਾਰੀ ਜ਼ਬਰ ਨੂੰ ਦੁਨੀਆ ਸਾਹਮਣੇ ਨੰਗਾ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ 25ਵੇਂ ਸ਼ਹੀਦੀ ਦਿਹਾੜੇ ਮੌਕੇ ਕੈਨੇਡਾ ਅਤੇ ਅਮਰੀਕਾ ਦੀਆਂ 14 ਮਿਉਂਸਿਪੈਲਟੀਆਂ ਨੇ ਹਰ ਸਾਲ 6 ਸਤੰਬਰ ਦਾ ਦਿਨ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ।

ਪੰਜਾਬੀ ਭਾਈਚਾਰੇ ਵੱਲੋਂ ਕਈ ਥਾਈਂ ਸ਼ਹੀਦ ਭਾਈ ਖਾਲੜਾ ਦੀ ਯਾਦ ਵਿਚ ਸ਼ਹੀਦੀ ਸਮਾਗਮ ਕੀਤੇ ਗਏ। ਬੁਲਾਰਿਆਂ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਹੱਕਾਂ ਦੀ ਲੜਾਈ ਆਪਣੀ ਜਾਨ ਦਾਅ ‘ਤੇ ਰੱਖ ਕੇ ਜਾਰੀ ਰੱਖੀ ਸੀ ਅਤੇ ਉਨ੍ਹਾਂ ਕੈਨੇਡਾ ਸਰਕਾਰ ਦੀ ਪਰਿਵਾਰ ਸਮੇਤ ਸ਼ਰਨ ਦੇਣ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਬਾਅਦ ‘ਚ ਜਦੋਂ ਊਹ ਪੰਜਾਬ ਗਏ ਤਾਂ ਪੁਲੀਸ ਨੇ ਉਨ੍ਹਾਂ ਨੂੰ ਤਸੀਹੇ ਦੇ ਕੇ ਖਪਾ ਦਿੱਤਾ ਸੀ।
ਅਮਰੀਕੀ ਸ਼ਹਿਰ ਫ਼ਰੈਜ਼ਨੋ ਵਿਚ ਇਕ ਪਾਰਕ ਦਾ ਨਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਰੱਖਿਆ ਗਿਆ ਹੈ। ਕੈਨੇਡਾ ਦੇ ਸ਼ਹਿਰਾਂ ਬਰਨਬੀ, ਸਰੀ, ਨਿਊ ਵੈਸਟ, ਵਿਕਟੋਰੀਆ, ਵੈਨਕੂਵਰ ਅਤੇ ਰਿਜਾਈਨਾਂ ਆਦਿ ਕਰੀਬ 14 ਪ੍ਰਮੁੱਖ ਸ਼ਹਿਰਾਂ ਦੀਆਂ ਮਿਉਂਸਿਪੈਲਟੀਆਂ ਨੇ ਹਰ ਸਾਲ 6 ਸਤੰਬਰ ਦਾ ਦਿਨ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਰਨ ਬਾਰੇ ਮਤੇ ਪਾਸ ਕੀਤੇ ਹਨ।

ਫ਼ਰੈਜ਼ਨੋ ਦੇ ਮੇਅਰ ਲੀ ਬਰੈਂਡ ਵੀ ਇਸ ਲਹਿਰ ਵਿਚ ਸ਼ਾਮਲ ਹੋਏ ਤੇ ਉਨ੍ਹਾਂ ਮਿਉਂਸਿਪੈਲਟੀ ਵੱਲੋਂ ਭਾਈ ਖਾਲੜਾ ਦੇ ਹੌਸਲੇ ਦੀ ਤਾਰੀਫ ਕਰਦਿਆਂ ਹਰ ਸਾਲ ਇਹ ਦਿਨ ਉਨ੍ਹਾਂ ਨੂੰ ਸਮਰਿਪਤ ਕਰਨ ਬਾਰੇ ਪੱਤਰ ਜਾਰੀ ਕੀਤਾ।

 

 

Bulandh-Awaaz

Website:

Exit mobile version