ਤਰਨ ਤਾਰਨ, 9 ਜੁਲਾਈ (ਬੁਲੰਦ ਆਵਾਜ ਬਿਊਰੋ) – ਏਡਿਡ ਕਾਲਜ ਨਾਨ ਟੀਚਿੰਗ ਇੰਮਪਲਾਇਜ ਯੂਨੀਅਨ ਪੰਜਾਬ ਦੇ ਆਹੁਦੇਦਾਰਾ ਵੱਲੋ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਕਾਲਜ ਕਰਮਚਾਰੀਆ ਦੀਆ ਹੱਕੀ ਮੰਗਾ ਨੂੰ ਲੈ ਕੇ ਮੁਲਾਕਾਤ ਕੀਤੀ । ਯੂਨੀਅਨ ਦੇ ਸੂਬਾ ਪ੍ਰਧਾਨ ਮਨਦੀਪ ਸਿੰਘ ਬੇਦੀ , ਜਨਰਲ ਸਕੱਤਰ ਵਿਵੇਕ ਮਾਰਕੰਡਾ , ਕਸ਼ਮੀਰ ਸਿੰਘ ਸਕੱਤਰ , ਐਡੀਟਰ ਪ੍ਰਵੀਨ ਹਾਂਡਾ ਵੱਲੋ ਉਚੇਰੀ ਸਿੱਖਿਆ ਮੰਤਰੀ ਨੂੰ ਲੰਬੇ ਸਮੇਂ ਤੋਂ ਕਰਮਚਾਰੀਆ ਦੀਆ ਲਟਕਦੀਆਂ ਮੰਗਾ ਸਬਧੀ ਮੰਗ ਪੱਤਰ ਦਿੱਤਾ ਗਿਆ । ਯੂਨੀਅਨ ਆਗੂਆ ਨੇ ਕਿਹਾ ਕਿ ਜਨਵਰੀ 2006 ਤੋਂ ਸੋਧੇ ਹੋਏ ਹਾਉਸ ਰੈਂਟ ਤੇ ਮੈਡੀਕਲ ਅਲਾਊਸ ਕਾਲਜਾਂ ‘ ਚ ਕੰਮ ਕਰਦੇ ਨਾਨ ਟੀਚਿੰਗ ਕਰਮਚਾਰੀਆ ਤੇ ਲਾਗੂ ਨਹੀ ਕੀਤੇ ਗਏ ਜਦੋਂ ਕਿ ਕਾਲਜ ਟੀਚਰਾਂ ਨੂੰ ਇਹ ਲਾਭ ਦੇ ਦਿੱਤਾ ਗਿਆ ਹੈ।
ਯੂਨੀਅਨ ਆਗੂਆ ਨੇ ਦੱਸਿਆ ਕਿ ਦਸੰਬਰ 2011 ਤੋਂ ਪੇ – ਸਕੇਲ ‘ ਚ ਦਿੱਤੇ ਗਏ ਬਦਲਾਅ ਨੂੰ ਨਾਨ ਟੀਚਿੰਗ ਕਰਮਚਾਰੀਆ ਤੇ ਲਾਗੂ ਨਹੀ ਕੀਤਾ ਗਿਆ । ਯੂਨੀਅਨ ਆਗੂਆ ਨੇ ਕਿਹਾ ਕਿ ਉਹ ਇਸ ਸਬਧੀ ਲੰਬੇ ਸਮੇਂ ਤੋਂ ਸੰਘਰਸ ਕਰ ਰਹੇ ਹਨ ਅਤੇ ਇਸ ਸਬਧੀ ਅਧਿਕਾਰੀਆ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ, ਪਰ ਕਰਮਚਾਰੀਆ ਦੀਆ ਮੰਗਾ ਸਬਧੀ ਹਾਲੇ ਤੱਕ ਸਰਕਾਰ ਵੱਲੋ ਕੋਈ ਢੁਕਵੀ ਕਾਰਵਾਈ ਨਹੀ ਕੀਤੀ ਗਈ। ਯੂਨੀਅਨ ਆਗੂਆ ਵੱਲੋ ਕਾਲਜਾਂ ‘ ਚ ਖਾਲ਼ੀ ਪੋਸਟਾ ਨੂੰ ਜਲਦੀ ਭਰਨ ਦੀ ਗੱਲ ਵੀ ਆਖੀ ਗਈ । ਉਚੇਰੀ ਸਿੱਖਿਆ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋ ਯੂਨੀਅਨ ਆਗੂਆ ਨੂੰ ਭਰੋਸਾ ਦਿੱਤਾ ਗਿਆ ਕਿ ਉਨਾ ਦੀਆ ਮੰਗਾ ਨੂੰ ਲਾਗੂ ਕਰਵਾਉਣ ਲ਼ਈ ਉਹ ਅਧਿਕਾਰੀਆ ਨਾਲ ਗੱਲਬਾਤ ਕਰਕੇ ਇਸ ਨੂੰ ਅਮਲੀ ਜਾਮਾ ਪਵਾਉਣਗੇ ।