ਕਬੱਡੀ ਤੋਂ ਪੰਜਾਬੀ ਫਿਲਮ ਇੰਡਸਟਰੀ ਚ ਵੱਖਰੀ ਪਹਿਚਾਣ ਬਣਾਉਣ ਵਾਲਾ ਮਿਹਨਤੀ ਲੜਕਾ ਪਰਗਟ ਸਿੰਘ 

ਕਬੱਡੀ ਤੋਂ ਪੰਜਾਬੀ ਫਿਲਮ ਇੰਡਸਟਰੀ ਚ ਵੱਖਰੀ ਪਹਿਚਾਣ ਬਣਾਉਣ ਵਾਲਾ ਮਿਹਨਤੀ ਲੜਕਾ ਪਰਗਟ ਸਿੰਘ 

ਅੰਮ੍ਰਿਤਸਰ, 18 ਅਕਤੂਬਰ (ਸਿਮਰਪ੍ਰੀਤ ਸਿੰਘ) – ਪਰਗਟ ਸਿੰਘ ਪਿੰਡ ਕਿਸ਼ਨਪੁਰਾ ਕਲਾਂ ਜਿਲਾ (ਮੋਗਾ) ਦਾ ਰਹਿਣ ਵਾਲਾ ਹੈ ਜੋ ਕੇ ਪਹਿਲਾਂ ਬਹੁਤ ਵਧੀਆ ਕਬੱਡੀ ਖਿਡਾਰੀ ਰਿਹਾ ਹੈ। ਪਰ ਆਪਣੇ ਘਰ ਦੀ ਮਾਲੀ ਹਾਲਤ ਠੀਕ ਨਾਂ ਹੋਣ ਕਰਕੇ ੳਸਨੇ ਆਪਣੇ ਭਰਾ ਕੁਲਜੀਤ ਸਿੰਘ (ਹਨੀ) ਨੂੰ ਗੁਰੂ ਧਾਰਕੇ, ਓਹਦੇ ਤੋਂ ਹੇਅਰ ਸਟਾਇਲੰਿਗ ਕਰਨੀ ਸਿੱਖੀ। ਉਸ ਤੋਂ ਬਾਅਦ ਉਰੇਨ ਅਕੈਡਮੀ ਮੋਗਾ ਤੋਂ ਹੇਅਰ ਬਿਊਟੀ ਦਾ ਡਿਪਲੋਮਾ ਕੀਤਾ ਅਤੇ ਉਸ ਤੋ ਬਾਅਦ ਹੋਰ ਵੀ ਕਈ ਅਕੈਡਮੀਆਂ ਵਿੱਚ ਜੋਬ ਕੀਤੀ ਫਿਰ ਆਪਣੇ ਪਰਿਵਾਰ ਦੇ ਸਾਥ ਨਾਲ ਚੰਡੀਗੜ੍ਹ ਪੁੱਜ ਕੇ, ਅਤੇ ਜੀ ਤੋੜ ਮਿਹਨਤ ਕਰਕੇ ਵੱਡੇ-ਵੱੱਡੇ ਸਿਤਾਰਿਆ ਤੱਕ ਪਹੁੰਚ ਬਣਾਈ। ਜਿਸ ਤੋਂ ਬਾਅਦ ਓਹਨੇਂ ਪੰਜਾਬੀ ਫਿਲਮ ਇੰਡਸਟਰੀ ਦੇ ਵੱਡੇ-ਵੱਡੇ ਸਿਤਾਰਿਆ ਨਾਲ ਬਤੌਰ ਹੇਅਰ ਸਟਾਇਲਿਸਟ ਕੰਮ ਕੀਤਾ ਜਿਹਦੇ ਵਿੱਚ ਨਿੰਜੇ ਦੀ ਆਉਣ ਵਾਲੀ ਫਿਲਮ ਫੇਰ ਮਾਮਲਾ ਗੜਬੜ ਹੈ, ਐਮੀ ਵਿਰਕ ਦੀ ਨਵੀ ਫਿਲਮ ਬਾਜਰੇ ਦਾ ਸਿੱਟਾ ਵਿੱਚ ਬਤੌਰ ਹੇਅਰਸਟਾਇਲਿਸਟ ਕੰਮ ਕੀਤਾ। ਇਸ ਤੋਂ ਬਾਅਦ ਪੰਜਾਬੀ ਮਿਉਜਿਕ ਇੰਡਸਟਰੀ ਦੇ ਵੱਡੇ ਵੱਡੇ ਕਲਾਕਾਰ ਜਿਵੇ ਕੇ ਵੀਤ ਬਲਜੀਤ, ਇੰਦਰ ਪੰਡੋਰੀ, ਬਾਰਬੀ ਮਾਨ, ਮਾਸਟਰ ਸਲੀਮ, ਬਾਦਸ਼ਾਹ, ਸੁਨੰਦਾ ਸ਼ਰਮਾ, ਮੇਘਾ ਸ਼ਰਮਾ, ਭੁਮੀਕਾ ਸ਼ਰਮਾ, ਸਾਰਾ ਗੁਰਪਾਲ, ਪ੍ਰਭ ਗਿੱਲ, ਈਸ਼ਾ ਸ਼ਰਮਾ, ਪ੍ਰੀਤ ਹਰਪਾਲ, ਮਾਸ਼ਾ ਅਲੀ, ਫਿਰੋਜ ਖਾਨ,, ਸਿਵਤਾਜ ਬਰਾੜ, ਚਾਰਲੀ ਚੌਹਾਨ; ਜੀ ਖਾਨ, ਜਸਪਿੰਦਰ ਭੱਲਾ, ਜੈਸਮੀਨ ਅਖਤਰ,, ਖੁਸ਼ਹੀਨ ਚੋਹਾਨ, ਅਲੀ ਬਰਦਰਜ, ਹਿਮਾਨਸ਼ੀ, ਵੰਦਨਾ, ਗੁਰਕੀਰਤ ਰਾਏ, ਇਸਟਾਗਰਾਮ ਸਟਾਰ ਕਿਸਟੂ, ਸੀਤਲ ਰਾਣਾ ਨਾਲ ਬਤੌਰ ਮੇਕਅੱਪ ਆਰਟਿਸਟ ਅਤੇ ਹੇਅਰ ਸਟਾਇਲਿਸਟ ਕੰਮ ਕੀਤਾ ਅਤੇ ਸਾਰੀ ਇੰਡਸਟਰੀ ਪਰਗਟ ਸਿੰਘ ਦੇ ਕੰਮ ਦੀ ਬਹੁਤ ਤਾਰੀਫ਼ ਕਰ ਰਹੀ ਹੈ। ਅਤੇ ਪਰਗਟ ਸਿੰਘ ਮਿਹਨਤੀ ਨੌਜਵਾਨਾਂ ਲਈ ਇੱਕ ਮਿਸਾਲ ਬਣਕੇ ਸਾਹਮਣੇ ਆਇਆ ਹੈ।

Bulandh-Awaaz

Website:

Exit mobile version