ਅੰਮ੍ਰਿਤਸਰ ਪੰਜਾਬ ਮੁੱਖ ਖਬਰਾਂ ਏ.ਡੀ.ਸੀ. ਅੰਮ੍ਰਿਤਸਰ ਨੇ ਕੀਤਾ ਸਰਹੱਦੀ ਖੇਤਰ ਦੇ ਪਿੰਡਾਂ ਦਾ ਦੌਰਾ by Bulandh-Awaaz Jul 3, 2020 0 Comment ਬੱਚੀਵਿੰਡ, 3 ਜੁਲਾਈ (ਰਛਪਾਲ ਸਿੰਘ )- ਏ. ਡੀ. ਸੀ. ਅੰਮ੍ਰਿਤਸਰ ਨੇ ਸਰਹੱਦੀ ਖੇਤਰ ਦੇ ਪਿੰਡਾ ਦਾ ਦੌਰਾ ਕੀਤਾ। ਇਸ ਮੌਕੇ ਪਿੰਡਾਂ ਦੇ ਛੱਪੜਾਂ ਨੂੰ ਥਾਪੜ ਮਾਡਲ ‘ਚ ਬਦਲਣ, ਗੰਦੇ ਪਾਣੀ ਦੇ ਨਿਕਾਸ ਅਤੇ ਨਵੇਂ ਖੇਡ ਸਟੇਡੀਅਮਾਂ ਦੇ ਨਿਰਮਾਣ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਵੀ ਨਾਲ ਸਨ।