ਅੰਮ੍ਰਿਤਸਰ, 8 ਦਸੰਬਰ ਸਿਮਰਪ੍ਰੀਤ ਸਿੰਘ) – ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਰੇਖ ਦੇਖ ਚ ਬਣੀ ਪੰਜਾਬੀ ਫ਼ਿਲਮ “ਮਰਜਾਣੇ” ਜੋ 10 ਦਿਸੰਬਰ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣੇਗੀ। ਫ਼ਿਲਮ “ਮਰਜਾਣੇ” ਦੀ ਅਦਾਕਾਰਾ ਪ੍ਰੀਤ ਕਮਲ ਨੇ ਫ਼ਿਲਮ ਦੀ ਕਾਮਯਾਬੀ ਵਾਸਤੇ ਹਰਮਿੰਦਰ ਸਾਹਿਬ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਗੁਰੂ ਘਰ ਗੁਰਬਾਣੀ ਸਰਵਣ ਕੀਤੀ । ਚੜ੍ਹਦੀਕਲਾ ਵਾਸਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ।
ਪ੍ਰੀਤ ਕਮਲ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਵਿਚਾਰ ਕੀਤੇ ਸਾਂਝੇ ਤੇ ਕਿਹਾ “ਮਰਜਾਣੇ” ਫ਼ਿਲਮ “ਚ” ਸਿੱਪੀ ਗਿੱਲ ,ਪ੍ਰੀਤ ਕਮਲ ,ਤੇ ਹੋਰ ਵੀ ਬਹੁਤ ਸਾਰੇ ਸਿਤਾਰੇ ਫ਼ਿਲਮ “ਚ” ਦੇਖਣ ਨੂੰ ਮਿਲਣ ਗਏ।ਇਹ ਫ਼ਿਲਮ ਪਰਿਵਾਰਿਕ ਐਕਸ਼ਨ ਫ਼ਿਲਮ ਹੈ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਵੇਗੀ ।ਇਸ ਫ਼ਿਲਮ ਦਾ ਨਿਰਦੇਸ਼ਨ ਅਮਰਦੀਪ ਸਿੰਘ ਗਿੱਲ ਨੇ ਕੀਤਾ ਹੈ। ਕਮਲ ਪ੍ਰੀਤ ਨੇ ਕਿਹਾ ਸਾਰੇ ਸਾਡੀ ਆਉਣ ਵਾਲੀ ਪੰਜਾਬੀ ਫ਼ਿਲਮ ਮਰਜਾਣੇ ਵੇਖਣ ਦੇ ਲਈ 10 ਦਿਸੰਬਰ ਨੂੰ ਜਰੂਰ ਜਾਣ ਜਿਸ ਤਰਾਂ ਅਮਰਦੀਪ ਸਿੰਘ ਗਿੱਲ ਜੀ ਦੀਆ ਫ਼ਿਲਮਾਂ ਨੂੰ ਪਿਆਰ ਦਿੱਤਾ ਹੈ ਉਸੇ ਹੀ ਤਰਾਂ “ਮਰਜਾਣੇ” ਨੂੰ ਵੀ ਪਿਆਰ ਦੇਵੋਗੇ।