ਦੇਸ਼ ਵਿਦੇਸ਼ਅਮਰੀਕਾ ਤੇ ਇਰਾਨ ਦੀ ਖੜਕਣ ਮਗਰੋਂ ਭਾਰਤ ਸਣੇ ਨੌਂ ਦੇਸ਼ਾਂ ਦਾ ਵੱਡਾ ਫੈਸਲਾ by Bulandh-Awaaz Jun 23, 2019 0 Comment ਅਮਰੀਕਾ ਤੇ ਇਰਾਨ ਦੀ ਲਗਾਤਾਰ ਵਧ ਰਹੀ ਤਲਖ਼ੀ ਦਾ ਭਾਰਤ ਸਮੇਤ ਕਈ ਦੇਸ਼ਾਂ ‘ਤੇ ਅਸਰ ਪੈ ਰਿਹਾ ਹੈ। ਇਸੇ ਦੇ ਚੱਲਦਿਆਂ ਭਾਰਤੀ ਏਅਰਲਾਈਨਜ਼ ਤੇ 9 ਕੌਮਾਂਤਰੀ ਜਹਾਜ਼ ਕੰਪਨੀਆਂ ਨੇ ਇਰਾਨ ਦੇ ਪ੍ਰਭਾਵਿਤ ਹਵਾਈ ਖੇਤਰ ਦਾ ਇਸਤੇਮਾਲ ਨਾ ਕਰਨ ਦਾ ਫੈਸਲਾ ਕੀਤਾ ਹੈ।ਨਵੀਂ ਦਿੱਲੀ: ਅਮਰੀਕਾ ਤੇ ਇਰਾਨ ਦੀ ਲਗਾਤਾਰ ਵਧ ਰਹੀ ਤਲਖ਼ੀ ਦਾ ਭਾਰਤ ਸਮੇਤ ਕਈ ਦੇਸ਼ਾਂ ‘ਤੇ ਅਸਰ ਪੈ ਰਿਹਾ ਹੈ। ਇਸੇ ਦੇ ਚੱਲਦਿਆਂ ਭਾਰਤੀ ਏਅਰਲਾਈਨਜ਼ ਤੇ 9 ਕੌਮਾਂਤਰੀ ਜਹਾਜ਼ ਕੰਪਨੀਆਂ ਨੇ ਇਰਾਨ ਦੇ ਪ੍ਰਭਾਵਿਤ ਹਵਾਈ ਖੇਤਰ ਦਾ ਇਸਤੇਮਾਲ ਨਾ ਕਰਨ ਦਾ ਫੈਸਲਾ ਕੀਤਾ ਹੈ।ਉੱਧਰ ਇਰਾਨ ਨੇ ਅਮਰੀਕਾ ਨੂੰ ਸ਼ਨੀਵਾਰ ਨੂੰ ਫਿਰ ਤੋਂ ਚੇਤਾਵਨੀ ਦਿੱਤੀ। ਇਰਾਨ ਨੇ ਕਿਹਾ ਕਿ ਉਸ ‘ਤੇ ਦਾਗੀ ਇੱਕ ਵੀ ਗੋਲ਼ੀ ਅਮਰੀਕਾ ਤੇ ਉਸ ਭਾਈਵਾਲ ਦੇਸ਼ਾਂ ‘ਤੇ ਭਾਰੀ ਪਏਗੀ। ਦੱਸ ਦੇਈਏ ਇਸੇ ਦੌਰਾਨ ਇਰਾਨ ਦੇ ਮਿਸਾਈਲ ਸਿਸਟਮ ‘ਤੇ ਸਾਈਬਰ ਹਮਲਾ ਵੀ ਕੀਤਾ ਗਿਆ ਹੈ।ਹੁਣ ਡੀਜੀਸੀਏ ਨੇ ਕਿਹਾ ਹੈ ਕਿ ਭਾਰਤੀ ਏਅਰਲਾਈਨ ਨੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਇਰਾਨ ਦੇ ਪ੍ਰਭਾਵਿਤ ਹਵਾਈ ਖੇਤਰ ਨੂੰ ਇਸਤੇਮਾਲ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਇਲਾਵਾ ਯੂਨਾਈਟਿਡ ਏਅਰਲਾਈਨਜ਼, ਲੁਫਥਾਂਸਾ, ਕੈਥੇ ਪੈਸਿਫਿਕ, ਫਲਾਈ ਦੁਬਈ, ਕੇਐਲਐਮ, ਐਤਿਹਾਦ, ਕੰਟਾਸ ਤੇ ਸਿੰਗਾਪੁਰ ਏਅਰਲਾਈਨਜ਼ ਨੇ ਵੀ ਇਹੀ ਫੈਸਲਾ ਕੀਤਾ ਹੈ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਨੋਟਿਸ ਜਾਰੀ ਕਰਕੇ ਅਮਰੀਕੀ ਨਾਗਰਿਕ ਜਹਾਜ਼ਾਂ ਨੂੰ ਤਹਿਰਾਨ ਹਵਾਈ ਖੇਤਰ ਦਾ ਇਸਤੇਮਾਲ ਨਾ ਕਰਨ ਨੂੰ ਕਿਹਾ ਸੀ। ਐਫਏਏ ਨੇ ਚੇਤਾਵਨੀ ਦਿੱਤੀ ਸੀ ਕਿ ਅਜਿਹੀ ਸੰਭਾਵਨਾ ਹੈ ਕਿ ਨਾਗਰਿਕ ਉਡਾਣਾਂ ਨੂੰ ਗ਼ਲਤੀ ਨਾਲ ਇਰਾਨੀ ਹਵਾਈ ਖੇਤਰ ਵਿੱਚ ਨਿਸ਼ਾਨਾ ਬਣਾਇਆ ਜਾ ਸਕਦਾ ਹੈ।