More

    ਮੇਅਰ ਕਰਮਜੀਤ ਸਿੰਘ ਨੇ ਵਿਰੋਧੀ ਧਿਰ ਦੇ ਕੌਸਲਰਾਂ ਨਾਲ ਮੀਟਿੰਗ ਕਰਕੇ ਸੁਣੀਆ ਉਹਨਾ ਦੀਆਂ ਮ਼ਸਕਿਲਾਂ, ਤੇ ਅਧਿਕਾਰੀਆਂ ਨੂੰ ਹੱਲ ਲਈ ਦਿੱਤੀਆਂ ਹਦਾਇਤਾਂ

    ਅੰਮ੍ਰਿਤਸਰ , 20 ਮਈ (ਰਛਪਾਲ ਸਿੰਘ)  -ਅੱਜ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਵਾਈਜ਼ ਕੀਤੀਆਂ ਜਾ ਰਹੀਆਂ ਮੀਟਿੱਗਾਂ ਦੇ ਸਿਲਸਿਲੇ ਵਿਚ ਵਿਰੋਧੀ ਧਿਰ ਅਤੇ ਆਜਾਦ ਕੌਂਸਲਰ ਸਾਹਿਬਾਨ ਨਾਲ ਉਹਨਾਂ ਦੀਆਂ ਵਾਰਡਾਂ ਦੇ ਵਿਕਾਸ ਦੇ ਕੰਮਾਂ ਸਬੰਧੀ ਪੇਸ਼ ਆ ਰਹੀਆਂ ਮ਼ਸਕਿਲਾਂ ਦੇ ਹੱਲ ਲਈ ਮੀਟਿੰਗ ਕੀਤੀ ਗਈ ਅਤੇ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਮ਼ਸਕਿਲਾਂ ਦਾ ਹੱਲ ਕਰਨ ਲਈ ਹਦਾਇਤਾਂ ਕੀਤੀਆਂ। ਮੇਅਰ ਨੇ ਕਿਹਾ ਕਿ ਹਰ ਇਕ ਕੌਂਸਲਰ ਇਕ ਜਨਪ੍ਰਤੀਨਿਧੀ ਹੈ ਜਿਸ ਦੀ ਲੋਕਾਂ ਦੇ ਪ੍ਰਤੀ ਜਵਾਬਦੇਹੀ ਹੁੰਦੀ ਹੈ, ਉਹ ਕੌਂਸਲਰ ਚਾਹੇ ਕਿਸੇ ਵੀ ਧਿਰ ਦਾ ਹੋਵੇ ਲੋਕਾਂ ਨੇ ਆਪਣੇ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਚੁਣਿਆ ਹੁੰਦਾ ਹੈ ਅਤੇ ਇਲਾਕੇ ਦੇ ਵਿਚ ਵਿਕਾਸ ਦੇ ਕੰਮਾਂ ਲਈ ਲੋਕਾਂ ਨੂੰ ਉਹਨਾਂ ਪਾਸੋ ਉਮੀਦਾਂ ਹੁੰਦੀਆਂ ਹਨ। ਇਸ ਲਈ ਉਹਨਾਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਹਰ ਇਕ ਕੌਂਸਲਰ ਨੂੰ ਤਰਜੀਹ ਦਿੰਦੇ ਹੋਏ ਉਹਨਾ ਦੀਆਂ ਮ਼ਸਕਿਲਾਂ ਦਾ ਤੁਰੰਤ ਪ੍ਰਭਾਵ ਨਾਲ ਹੱਲ ਕਰਵਾਇਆ ਜਾਵੇ।

    ਮੀਟਿੰਗ ਵਿਚ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਪਾਰਟੀਬਾਜੀ ਤੋਂ ਉੱਪਰ ਉਠਕੇ ਜਨਤਾ ਦੀ ਸੇਵਾ ਲਈ ਕੰਮ ਕਰਦੀ ਰਹੀ ਹੈ ਅਤੇ ਉਹ ਵੀ ਬਿਨ੍ਹਾਂ ਕਿਸੇ ਭੇਦਭਾਵ ਦੇ ਇਸ ਗੁਰੂ ਨਗਰੀ ਦੀ ਸੇਵਾ ਕਰ ਰਹੇ ਹਨ ਅਤੇ ਆਪਣੇ ਹੁਣ ਤੱਕ ਦੇ ਕਾਰਜਕਾਲ ਵਿਚ ਕਰੋੜਾ ਰੁਪਏ ਦੇ ਵਿਕਾਸ ਦੇ ਕੰਮ ਪਾਸ ਕਰ ਚੁੱਕੇ ਹਨ ਅਤੇ ਇਹ ਸਾਰੇ ਵਿਕਾਸ ਦੇ ਕੰਮ ਤਕਰੀਬਨ ਮੁਕੰਮਲ ਹੋ ਗਏ ਹਨ। ਉਹਨਾਂ ਮੀਟਿੰਗ ਵਿਚ ਆਏ ਕੌਂਸਲਰ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਵੀ ਕਰੋਨਾ ਕਾਲ ਦੀ ਇਸ ਮ਼ਸਕਿਲ ਘੜੀ ਵਿਚ ਸ਼ਹਿਰਵਾਸੀਆਂ ਦੀ ਸੇਵਾ ਲਈ ਨਗਰ ਨਿਗਮ ਨੂੰ ਆਪਣਾ ਸਹਿਯੋਗ ਦੇਣ ਅਤੇ ਪੂਰਨ ਵਿਕਾਸ ਤਾਂ ਹੀ ਸੰਭਵ ਹੈ ਜੇ ਅਸੀਂ ਸਾਰੇ ਇੱਕਜੁੱਟ ਹੋਕੇ ਵਿਕਾਸ ਕਾਰਜਾਂ ਨੂੰ ਨੇਪੜੇ ਚਾੜਨ ਵਿਚ ਸਹਾਈ ਬਣੀਏ। ਇਹਨਾਂ ਮੀਟਿੰਗਾਂ ਵਿਚ ਵਿਰੋਧੀ ਧਿਰ ਦੇ ਕੌਂਸਲਰ ਜਰਨੈਲ ਸਿੰਘ ਢੋਟ, ਅਮਨ ਐਰੀ, ਅਰਵਿੰਦ ਸ਼ਰਮਾ, ਅਨੁਜ ਸਿੱਕਾ, ਸੁਖਮਿੰਦਰ ਸਿੰਘ ਪਿੰਟੂ, ਅਵਿਨਾਸ਼ ਚੰਦਰ ਜੌਲੀ, ਸੁਖਬੀਰ ਸਿੰਘ ਸੋਨੀ, ਸੁਰਜੀਤ ਸਿੰਘ, ਕਿਰਨਦੀਪ ਸਿੰਘ ਮੋਨੂੰ, ਭੁਪਿੰਦਰ ਸਿੰਘ ਰਾਹੀ, ਰਣਜੀਤ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਸ਼ਾਮਿਲ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img