More

    ਮਨਚਲੇ ਆਸ਼ਿਕਾਂ ਨੇ ਲਈ ਹੋਣਹਾਰ ਸੁਦੀਕਸ਼ਾ ਦੀ ਜਾਨ

    ਇੱਕ ਚਾਹ ਵਾਲੇ ਦੀ ਬੇਟੀ ਜਦੋਂ 4 ਕਰੋੜ ਦੀ ਸਕਾਲਰਸ਼ਿਪ ਹਾਸਿਲ ਕਰ ਅਮਰੀਕਾ ਪੜਨ ਗਈ ਤਾਂ ਪੂਰੇ ਘਰ ਖਾਨਦਾਨ ਨੂੰ ਬੇਟੀ ਤੇ ਨਾਜ਼ ਹੋਇਆ, ਪਿਤਾ ਨੇ ਵੱਡੇ ਵੱਡੇ ਸੁਪਨੇ ਦੇਖੇ, ਘਰ ਦੀ ਮਾਲੀ ਹਾਲਤ ਵੀ ਖਸਤਾ ਸੀ ਪਰ ਪਿਤਾ ਨੇ ਸੁਦੀਕਸ਼ਾ ਦੀ ਪੜਾਈ ਤੇ ਆਂਚ ਨਹੀਂ ਆਉਣ ਦਿੱਤੀ,

    ਬੁਲੰਦਸ਼ਹਿਰ ਦੀ ਸੁਦੀਕਸ਼ਾ ਨੇ ਸੀਬੀਐਸਈ ਪ੍ਰੀਖਿਆ ਵਿੱਚ 12ਵੀਂ ਵਿੱਚ ਟਾਪ ਕੀਤਾ ਸੀ, ਮਾਂ-ਬਾਪ ਬੇਟੀ ਨੂੰ ਅਫਸਰ ਬਣਦੇ ਦੇਖਣ ਦਾ ਸੁਪਨਾ ਅੱਖਾਂ ਵਿੱਚ ਸਮਾਈ ਬੈਠੇ ਸਨ..
    ਪਰ ਕੁਝ ਅਵਾਰਾ ਲਫੰਡਰਾਂ ਦੀ ਵਜ੍ਹਾ ਨਾਲ ਇਸ ਹੋਣਹਾਰ ਬੱਚੀ ਦੀ ਜਾਨ ਚਲੀ ਗਈ..

    ਮਹਾਂਮਾਰੀ ਵਿੱਚ ਸੁਦੀਕਸ਼ਾ ਘਰ ਆ ਗਈ ਸੀ
    ਸੁਦੀਕਸ਼ਾ ਆਪਣੇ ਚਾਚੇ ਦੇ ਨਾਲ ਬਾਈਕ ਤੇ ਘਰ ਵਾਪਿਸ ਆ ਰਹੀ ਸੀ, ਬੁਲੰਦਸ਼ਹਿਰ ਦੇ ਕੁਝ ਮਨਚਲੇ ਆਵਾਰਾ ਲਫੰਡਰ ਲੜਕੇ ਉਸਨੂੰ ਛੇੜ ਰਹੇ ਸੀ, ਉਹਨਾਂ ਤੋਂ ਬਚਣ ਦੇ ਲਈ ਜਿਵੇਂ ਹੀ ਸੁਦੀਕਸ਼ਾ ਦੇ ਚਾਚੇ ਨੇ ਬ੍ਰੇਕ ਮਾਰੀ ਤਾਂ ਬਾਈਕ ਬੇਕਾਬੂ ਹੋ ਗਈ ਜਿਸ ਕਾਰਨ ਐਕਸੀਡੈਂਟ ਹੋ ਗਿਆ, ਜਿਸ ਵਿੱਚ ਸੁਦੀਕਸ਼ਾ ਦੀ ਮੌਤ ਹੋ ਗਈ ਅਤੇ ਚਾਚਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ..

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img