More

  SGPC ਪ੍ਰਧਾਨ ਲੌਂਗੋਵਾਲ ਨੇ ਰਾਗੀ ਸਿੰਘਾਂ ਅਤੇ ਹੈੱਡ ਗ੍ਰੰਥੀ ਵਿਚਾਲੇ ਮੱਤਭੇਦ ਖ਼ਤਮ ਕਰਾਏ

  ਅੰਮ੍ਰਿਤਸਰ: ਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਰਾਗੀ ਸਿੰਘਾਂ ਨਾਲ ਗੱਲਬਾਤ ਮਗਰੋਂ ਦੋਵਾਂ ਧਿਰਾਂ ਵਿਚਾਲੇ ਚਲ ਰਹੇ ਮਤਭੇਦ ਖ਼ਤਮ ਕਰਾ ਦਿੱਤੇ ਹਨ।ਲੌਂਗੋਵਾਲ ਨੇ ਦਰਸ਼ਨੀ ਡਿਉਢੀ ਵਿਚ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਦਫ਼ਤਰ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਰਾਗੀ ਸਿੰਘਾਂ ਦੇ ਵਿਵਾਦ ਬਾਰੇ ਵਿਚਾਰ ਚਰਚਾ ਕੀਤੀ।

  ਉਪਰੰਤ ਰਾਗੀ ਸਿੰਘਾਂ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਉਂਕਾਰ ਸਿੰਘ, ਭਾਈ ਸ਼ੌਕੀਨ ਸਿੰਘ, ਭਾਈ ਸਤਨਾਮ ਸਿੰਘ ਤੇ ਹੋਰ ਸ਼ਾਮਲ ਸਨ, ਵਲੋਂ ਵੀ ਆਪਣੇ ਮਸਲੇ ਉਨ੍ਹਾਂ ਨੂੰ ਦੱਸੇ ਗਏ ਹਨ। ਦੋਵਾਂ ਧਿਰਾਂ ਨਾਲ ਗੱਲਬਾਤ ਤੋਂ ਬਾਅਦ ਲੌਂਗੋਵਾਲ ਨੇ ਦਾਅਵਾ ਕੀਤਾ ਕਿ ਦੋਵਾਂ ਵਿਚਾਲੇ ਪੈਦਾ ਹੋਏ ਮਤਭੇਦ ਅਤੇ ਵਿਵਾਦ ਖ਼ਤਮ ਹੋ ਗਏ ਹਨ। ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਰਾਗੀ ਸਿੰਘਾਂ ਨੂੰ ਗਲਵਕੜੀ ਵਿਚ ਲੈ ਕੇ ਆਪਣੇ ਬੱਚੇ ਮੰਨਿਆ। ਇਸ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਰਾਗੀ ਸਿੰਘਾਂ ਅਤੇ ਹੈੱਡ ਗ੍ਰੰਥੀ ਸਣੇ ਸਾਰਿਆਂ ਨੂੰ ਸਿਰੋਪੇ ਵੀ ਦਿੱਤੇ ਗਏ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img