ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਖ ਵੱਖ ਹੋਏ ਵੱਡੇ ਪੱਧਰ ‘ਤੇ ਘਪਲਿਆਂ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਅੰਗਰੇਜਾਂ ਦੇ ਪਿੱਠੂਆਂ ਮਹੰਤਾਂ ਕੋਲੋ ਗੁਰਦੁਆਰਿਆਂ ਨੂੰ ਆਜ਼ਾਦੀ ਲਈ ਦਿਤੀਆਂ ਕੁਰਬਾਨੀਆਂ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਇਹ ਵਿਚਾਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਉਨਾਂ ਕਿਹਾ ਕਿ ਸਿੱਖ ਕੌਮ ਦੇ ਅਖੌਤੀ ਠੇਕੇਦਾਰਾਂ ਨੇ ਆਪਣੇ ਕਰਿੰਦਿਆਂ ਰਾਹੀਂ ਗੁਰੂ ਘਰ ਦੀ ਗੋਲਕ ਤੇ ਡਾਕੇ ਮਾਰ ਕੇ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ ਹੈ ਬਾਸਰਕੇ ਨੇ ਕਿਹਾ ਕਿ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ ਤੇ ਕੁਰਬਾਨੀਆਂ ਵਾਲੇ ਸਿੱਖ ਪਾਸੇ ਹੋ ਗਏ ਅਤੇ ਗੁਰੂ ਵੱਲ ਪਿੱਠ ਤੇ ਗੋਲਕ ਵੱਲ ਮੂੰਹ ਕਰਨ ਵਾਲੇ ਸਿੱਖ ਗੁਰਦੁਆਰਿਆਂ ਤੇ ਕਬਜ਼ਾ ਹੋ ਗਏ ਜਿਸ ਕਰਕੇ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ ।
328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੂਪ ਗਾਇਬ ਹੋਏ ਸ਼ਾਇਦ ਵੇਚ ਦਿੱਤੇ ਗਏ , ਪਿਛਲੇ ਦਿਨੀਂ ਜਦੋਂ ਕੋਰੋਨਾ ਵਾਇਰਸ ਦੇ ਕਾਰਨ ਕਰਫਿਊ ਲਗਾ ਹੋਇਆ ਸੀ ਤਾਂ ਉਸ ਵਕਤ ਵੀ ਖਾਲਸੇ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਵਿੱਚ ਲੱਖਾਂ ਰੁਪਏ ਦੀ ਤਾਜ਼ਾ ਸ਼ਬਜੀ ਖਰੀਦੀ ਅਤੇ ਸੰਗਤਾਂ ਦੇ ਉਥੇ ਆਉਣ ਤੋਂ ਬਿਨਾਂ ਸੰਗਤਾਂ ਨੂੰ ਵਰਤਾਈ ਜਾਂਦੀ ਦਿਖਾਈ ਗਈ ਸੀ, ਰੋਲਾ ਪੈਣ ਮਗਰੋਂ ਛੋਟੇ ਬੰਦੇ ਦਾਅ ਉੱਤੇ ਲਗਾ ਕੇ ਵੱਡੀਆ ਪ੍ਰਬੰਧਕੀ ਤੋਪਾਂ ਅਤੇ ਧਾਰਮਿਕ ਪਦਵੀਆਂ ਦੇ ਮਾਲਕਾਂ ਨੂੰ ਬਚਾ ਲਿਆ ਸੀ ਇਸ ਤੋਂ ਪਹਿਲਾਂ ਵੀ ਕੋਰੋਨਾਂ ਦੇ ਦੋਰ ਵਿਚ ਇਹ ਰੋਲਾ ਵੀ ਪਿਆ ਸੀ ਕਿ ਦਰਬਾਰ ਸਾਹਿਬ ਦੇ ਲੰਗਰ ਲਈ ਅਸਲੀ ਲਕੜਾਂ ਦੀ ਥਾਂ ਫੜ ਵਾਲੀਆਂ ਫੱਟੀਆਂ ਖਰੀਦਣ ਨਾਲ ਘਪਲਾ ਕੀਤਾ ਗਿਆ।
ਹੋਰ ਤਾਂ ਹੋਰ ਇਕ ਵਾਰ ਇਹ ਘਪਲਾ ਵੀ ਸਾਹਮਣੇ ਆਇਆ ਸੀ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੁੱਕ ਕਰਵਾਏ ਜਾਂਦੇ ਅਖੰਡ ਪਾਠਾਂ ਦੀਆਂ ਜਾਅਲੀ ਬੁਕਿੰਗ ਕੀਤੀ ਜਾਂਦੀ ਹੈ ਜੋ ਮੁਲਾਜਮਾ ਵੱਲੋਂ ਬੁੱਕ ਕੀਤੇ ਜਾਂਦੇ ਹਨ ਉਸੇ ਦਿਨ ਪੰਜ ਤੋਂ ਸੱਤ ਜਾਅਲੀ ਉਸ ਦੇ ਬਰਾਬਰ ਪਾਠ ਬੁੱਕ ਕੀਤੇ ਜਾਂਦੇ ਹਨ ਅਤੇ ਪੈਸੇ ਆਪਣੀ ਜੇਬ ਵਿਚ ਪਾਏ ਜਾਂਦੇ ਹਨ ਇਸ ਘਪਲੇ ਦਾ ਪਤਾ ਲੱਗਾ ਲੱਗਣ ਮਗਰੋਂ ਕਾਰਵਾਈ ਇਸ ਲਈ ਨਹੀਂ ਕੀਤੀ ਗਈ ਕਿ ਇਹ ਘਪਲਾ ਕਰਨ ਵਾਲਾ ਬੰਦਾ ਸਿੰਘ ਸਾਹਿਬ ਦੇ ਪ੍ਰੀਵਾਰ ਵਿਚੋ ਸੀ ਅਤੇ ਸਿੰਘ ਸਾਹਿਬ ਦੀ ਅਕਾਲੀ ਲੀਡਰਸ਼ਿਪ ਨੂੰ ਕੁੱਝ ਖਾਸ ਮੁੱਦਿਆਂ ਉੱਤੇ ਹੁਕਮਨਾਮੇ ਕਰਾਉਣ ਦੀ ਲੋੜ ਸੀ ।
SGPC ‘ਚ ਹੋਏ ਘਪਲਿਆ ਤੇ ਚੋਰੀ ਹੋਏ ਸਰੂਪਾਂ ਦੀ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਕਰਾਏ ਜਾਂਚ – ਬਾਸਰਕੇ
