ਭਾਰਤੀ ਰਿਜ਼ਰਵ ਬੈਂਕ ਨੇ 2019-20 ਵਿਚ 2000 ਰੁਪਏ ਦੇ ਨਵੇਂ ਨੋਟ ਨਹੀਂ ਛਾਪੇ। ਇਸ ਸਮੇਂ ਦੌਰਾਨ 2000 ਦੇ ਨੋਟਾਂ ਦਾ ਪਸਾਰ ਘੱਟ ਗਿਆ ਹੈ। ਇਹ ਜਾਣਕਾਰੀ ਰਿਜ਼ਰਵ ਬੈਂਕ 2019-20 ਦੀ ਸਾਲਾਨਾ ਰਿਪੋਰਟ ਵਿਚ ਦਿੱਤੀ ਗਈ ਹੈ। ਰਿਪੋਰਟ ਦੇ ਅਨੁਸਾਰ ਮਾਰਚ 2018 ਦੇ ਅੰਤ ਵਿੱਚ ਚਲ ਰਹੇ 2000 ਦੇ ਨੋਟਾਂ ਦੀ ਸੰਖਿਆ 33,632 ਲੱਖ ਸੀ, ਜੋ ਮਾਰਚ, 2019 ਦੇ ਅੰਤ ਤੱਕ 32,910 ਲੱਖ ਰਹਿ ਗਈ। ਮਾਰਚ 2020 ਦੇ ਅੰਤ ਤੱਕ 2000 ਦੇ ਨੋਟਾਂ ਦੀ ਗਿਣਤੀ ਹੋਰ ਘੱਟ ਕੇ 27398 ਲੱਖ ਹੋ ਗਈ ਹੈ। ਰਿਪੋਰਟ ਦੇ ਅਨੁਸਾਰ ਮਾਰਚ 2020 ਦੇ ਅੰਤ ਤੱਕ ਬਜ਼ਾਰ ਵਿੱਚ ਕੁੱਲ ਮੁਦਰਾ ਵਿੱਚ 2000 ਦੇ ਨੋਟਾਂ ਦਾ ਹਿੱਸਾ ਘੱਟ ਕੇ 2.4 ਪ੍ਰਤੀਸ਼ਤ ਰਹਿ ਗਿਆ ਹੈ।
RBI ਨੇ ਸਾਲ 2019-20 ਵਿੱਚ ਨਹੀਂ ਛਾਪੇ ਹਨ 2000 ਦੇ ਨਵੇਂ ਨੋਟ
