NRC ਦੀ ਫਾਈਨਲ ਲਿਸਟ ਵਿਚ 19 ਲੱਖ ਤੋਂ ਵੱਧ ਲੋਕਾਂ ਦੇ ਨਾਮ ਨਹੀਂ
ਆਸਾਮ ਵਿਚ ਐਨਆਰਸੀ ਦੀ ਅੰਤਿਮ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ‘ਚ 3 ਕਰੋੜ 11 ਲੱਖ 21 ਹਜ਼ਾਰ 4 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ 19 ਲੱਖ 6 ਹਜ਼ਾਰ 657 ਲੋਕਾਂ ਦਾ ਨਾਮ ਸੂਚੀ ਵਿਚ ਨਹੀਂ ਹੈ। ਸਰਕਾਰ ਨੇ ਕਿਹਾ ਹੈ ਕਿ ਜੇ ਕਿਸੇ ਦਾ ਨਾਮ ਐਨਆਰਸੀ ਤੋਂ ਬਾਹਰ ਰਹਿ ਜਾਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਵਿਦੇਸ਼ੀ ਬਣ ਗਿਆ ਹੈ ਕਿਉਂਕਿ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਸਿਰਫ ਵਿਦੇਸ਼ੀ ਟ੍ਰਿਬਿਊਨਲ (ਐੱਫ.ਟੀ.) ਹੀ ਇਸ ਸਬੰਧ ‘ਚ ਕੋਈ ਫੈਸਲਾ ਲੈ ਸਕਦੀ ਹੈ।

ਅਸਮ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੀ ਫਾਈਨਲ ਲਿਸਟ ਅੱਜ ਜਾਰੀ ਕਰ ਦਿੱਤੀ ਗਈ ਹੈ। ਇਸ ਸਮੇਂ ਰਾਜ ਵਿਚ ਹਰ ਪਾਸੇ ਤਣਾਅ ਦਾ ਮਾਹੌਲ ਹੈ। ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਲੱਗੀ ਹੋਈ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਕਹਿਣ ਉਤੇ ਅਸਮ ਵਿਚ NRC ਦੀ ਸੂਚੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਇਸ ਸੂਚੀ ਵਿਚ 25 ਮਾਰਚ 1971 ਤੋਂ ਬਾਅਦ ਆਏ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।
ਸਾਡੀ ਖ਼ਬਰ ਸ਼ੇਅਰ ਜਰੂਰ ਕਰੋ ਜੀ
Related
- Advertisement -
- Advertisement -