More

    NEET-PG 2024 ਇਮਤਿਹਾਨ ਲਈ ਨਵੀਂ ਮਿਤੀ ਦਾ ਐਲਾਨ

    ਨਵੀਂ ਦਿੱਲੀ, 05 ਜੁਲਾਈ (ਬੁਲੰਦ ਆਵਾਜ਼ ਬਿਊਰੋ):-ਕੌਮੀ ਯੋਗਤਾ ਅਤੇ ਦਾਖਲਾ ਇਮਤਿਹਾਨ-ਪੋਸਟ ਗ੍ਰੈਜੂਏਟ (NEET-PG) 2024 ਦੀ ਨਵੀਂ ਮਿਤੀ ਦਾ ਐਲਾਨ ਕਰ ਦਿਤਾ ਗਿਆ ਹੈ। ਇਹ ਇਮਤਿਹਾਨ 11 ਅਗੱਸਤ ਨੂੰ ਦੋ ਸ਼ਿਫਟਾਂ ’ਚ ਕੀਤਾ ਜਾਵੇਗਾ। ਨੈਸ਼ਨਲ ਬੋਰਡ ਫਾਰ ਮੈਡੀਕਲ ਐਗਜ਼ਾਮੀਨੇਸ਼ਨ (NBEMS) ਨੇ ਸ਼ੁਕਰਵਾਰ ਨੂੰ ਇਹ ਐਲਾਨ ਕੀਤਾ। ਪਹਿਲਾਂ ਇਹ ਇਮਤਿਹਾਨ 23 ਜੂਨ ਨੂੰ ਹੋਣਾ ਸੀ। NBEMS ਦੇ 22 ਜੂਨ, 2024 ਦੇ ਨੋਟਿਸ ਦੀ ਪਾਲਣਾ ਕਰਦਿਆਂ, NEET-PG 2024 ਇਮਤਿਹਾਨ ਦੇ ਪ੍ਰੋਗਰਾਮ ਨੂੰ ਹੁਣ ਮੁੜ-ਨਿਰਧਾਰਤ ਕੀਤਾ ਗਿਆ ਹੈ। ਇਹ ਹੁਣ 11 ਅਗੱਸਤ ਨੂੰ ਦੋ ਸ਼ਿਫਟਾਂ ’ਚ ਲਿਆ ਜਾਵੇਗਾ। NEET-PG 2024 ’ਚ ਸ਼ਾਮਲ ਹੋਣ ਲਈ ਯੋਗਤਾ ਦੇ ਉਦੇਸ਼ ਲਈ ਕਟ-ਆਫ ਮਿਤੀ 15 ਅਗੱਸਤ 2024 ਰਹੇਗੀ। ਕੇਂਦਰੀ ਸਿਹਤ ਮੰਤਰਾਲੇ ਨੇ 23 ਜੂਨ ਨੂੰ ਹੋਣ ਵਾਲਾ NEET-PG ਦਾਖਲਾ ਇਮਤਿਹਾਨ 22 ਜੂਨ ਨੂੰ ਮੁਲਤਵੀ ਕਰ ਦਿਤਾ ਗਿਆ ਸੀ। ਇਹ ਫੈਸਲਾ ਕੁੱਝ ਮੁਕਾਬਲੇ ਦੇ ਇਮਤਿਹਾਨਾਂ ’ਚ ਬੇਨਿਯਮੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਵਜੋਂ ਲਿਆ ਗਿਆ ਸੀ। ਸੂਤਰਾਂ ਨੇ ਦਸਿਆ ਕਿ ਉਦੋਂ ਤੋਂ ਕੇਂਦਰੀ ਸਿਹਤ ਮੰਤਰਾਲੇ, NBEMS, ਇਸ ਦੇ ਤਕਨੀਕੀ ਭਾਈਵਾਲ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਅਤੇ ਕੌਮੀ ਮੈਡੀਕਲ ਕਮਿਸ਼ਨ (NMC) ਦੇ ਅਧਿਕਾਰੀਆਂ ਨੇ ਕਈ ਬੈਠਕਾਂ ਕੀਤੀਆਂ ਹਨ ਅਤੇ ਸਾਈਬਰ ਸੈੱਲ ਦੇ ਅਧਿਕਾਰੀ ਜਾਂਚ ਲਈ ਸਿਸਟਮ ਦੀ ਮਜ਼ਬੂਤੀ ਦਾ ਮੁਲਾਂਕਣ ਕਰਨਗੇ। ਸਿਹਤ ਮੰਤਰਾਲੇ ਨੇ NEET-PG ਦਾਖਲਾ ਇਮਤਿਹਾਨ ਦੀ ਪ੍ਰਕਿਰਿਆ ਦਾ ਮੁਲਾਂਕਣ ਕਰਨ ਦਾ ਫੈਸਲਾ ਕੀਤਾ ਸੀ। NBEMS ਮੈਡੀਸਨ ’ਚ ਪੋਸਟ ਗ੍ਰੈਜੂਏਟ ਕੋਰਸਾਂ ’ਚ ਦਾਖਲੇ ਲਈ TCS ਦੇ ਸਹਿਯੋਗ ਨਾਲ ਇਮਤਿਹਾਨ ਦਾ ਆਯੋਜਨ ਕਰਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img