ਨਵੀਂ ਦਿੱਲੀ, 26 ਅਗਸਤ – ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਰਾਜਾਂ ਦੇ ਜੀ.ਐਸ.ਟੀ. ਮੁਆਵਜ਼ੇ ਸਮੇਤ NEET ਤੇ JEE ਦਾਖਲਾ ਪ੍ਰੀਖਿਆਵਾਂ ਨੂੰ ਲੈ ਕੇ ਕਾਂਗਰਸ ਸ਼ਾਸਤ ਪ੍ਰਦੇਸ਼ਾਂ ਸਮੇਤ ਤਿੰਨ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਬੁਲਾਈ ਸੀ। ਜਿਸ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਸੁਝਾਅ ਦਿੱਤਾ ਹੈ ਕਿ ਪ੍ਰੀਖਿਆਵਾਂ ਦੀ ਤਰੀਕ ਅੱਗੇ ਵਧਾਉਣ ਲਈ ਮੁੱਖ ਮੰਤਰੀਆਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ।
NEET ਤੇ JEE ਪ੍ਰੀਖਿਆਵਾਂ ਦੀ ਤਰੀਕ ਲਈ ਮੁੱਖ ਮੰਤਰੀਆਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦੈ – ਮਮਤਾ ਬੈਨਰਜੀ
