21 C
Amritsar
Friday, March 31, 2023

Heritage Street ‘ਚ ਜਲਦ ਹੀ ਮਿਲੇਗੀ Free Wi-Fi ਦੀ ਸਹੂਲਤ

Must read

Heritage Street ‘ਚ ਜਲਦ ਹੀ ਮਿਲੇਗੀ Free Wi-Fi ਦੀ ਸਹੂਲਤ

Heritage Street Wifi Facility: ਹੈਰੀਟੇਜ ਸਟ੍ਰੀਟ ਅਲੱਗ-ਅਲੱਗ ਤਕਨੀਕਾਂ ਦੀਆਂ ਸਹੂਲਤਾਂ ਨਾਲ ਸਮਾਰਟ ਸਿਟੀ ਦੇ ਤਹਿਤ ਕਈ ਸ਼ਹਿਰਾਂ ਵਾਂਗ ਇਸ ਵਿੱਚ ਸ਼ਾਮਿਲ ਹੋ ਰਿਹਾ ਹੈ। ਸਮਾਰਟ ਸਿਟੀ ਦੇ ਤਹਿਤ ਸ਼ਹਿਰ ਦੇ ਕਈ ਇਲਾਕਿਆਂ ਨੂੰ ਵਾਈ-ਫਾਈ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ ਹੈਰੀਟੇਜ ਸਟ੍ਰੀਟ ਵੀ ਸ਼ਾਮਲ ਹੈ।

Heritage Street Wifi Facility

ਸ੍ਰੀ ਹਰਮਿੰਦਰ ਸਾਹਿਬ, ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਹੁਣ ਇੰਟਰਨੈੱਟ ਚਲਾਉਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਨਾ ਹੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹੈਰੀਟੇਜ ਸਟ੍ਰੀਟ ਫ੍ਰੀ ਵਾਈ-ਫਾਈ ਦੀ ਸਹੂਲਤ ਨਾਲ ਲੈਸ ਹੋਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਕਾਰਪੋਰੇਸ਼ਨ ਵੱਲੋਂ ਕੰਮ ਸ਼ੁਰੂ ਹੋ ਗਿਆ ਹੈ ਤੇ ਜਲਦ ਹੀ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਫ੍ਰੀ ਵਾਈ-ਫਾਈ ਦੀ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ।

ਇਸ ਉਪਰਾਲੇ ਨਾਲ ਸੰਗਤਾਂ ‘ਚ ਕਾਫ਼ੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਲਦ ਹੀ ਸਮਾਰਟ ਸਿਟੀ ਦੇ ਤਹਿਤ ਲੋਕਾਂ ਨੂੰ ਸਮਾਰਟ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਕੁਝ ਮਹੀਨੇ ਪਹਿਲਾ ਹੈਰੀਟੇਜ ਸਟ੍ਰੀਟ ‘ਚ ਲੱਗੀ ਅਨੋਖੀ ਮਸ਼ੀਨ, ਜੋ ਪਲਾਸਟਿਕ ਦੀਆਂ ਖਾਲ੍ਹੀ ਬੋਤਲਾਂ ਵੱਟੇ Discount Coupon (ਤਸਵੀਰਾਂ) ਦਿੰਦੀ ਹੈ, ਜਿਸ ਕਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਸਪਾਸ ਦੀ ਸੁੰਦਰਤਾ ਵਿੱਚ ਨਿਖ਼ਾਰ ਦਿਖ ਰਿਹਾ ਹੈ।

- Advertisement -spot_img

More articles

- Advertisement -spot_img

Latest article