Facebook ਤੇ ਹੋਈਆਂ ਵੱਡੇ ਪੱਧਰ ਤੇ ਸ਼ਿਕਾਇਤਾਂ
ਕੱਲ੍ਹ ਤੋਂ ਸਿੱਖ ਸ਼ਹੀਦਾਂ ਅਤੇ ਭਾਈ ਖਾਲੜਾ ਨਾਲ ਸਬੰਧਿਤ ਪੋਸਟਾਂ ਦੀ ਇੱਕ ਵਿਉਂਤਬੰਦੀ ਨਾਲ Facebook ਤੇ ਰਿਪੋਰਟ ਹੋ ਰਹੀ ਹੈ ਜੋ ਕਿ ਇੱਕ automatic ਕ੍ਰਿਆ ਹੈ। ਉਸ ਦੇ ਜੁਆਬ ਵਿੱਚ Facebook ਵੱਲੋਂ ਲੋਕਾਂ ਨੂੰ notification ਆ ਰਹੀ ਹੈ ਕਿ ਉਨ੍ਹਾਂ ਦਾ ਖਾਤਾ ਖ਼ਤਰੇ ਵਿੱਚ ਹੈ ਕਿਉਂ ਕਿ ਉਸਨੇ ‘community guidelines’ ਭੰਗ ਕੀਤੀਆਂ ਹਨ। ਸਭ ਤੋਂ ਪਹਿਲਾਂ ਹਰ ਖਾਤੇ ਨੂੰ ਵਾਪਸ Facebook ਤੇ ਜੁਆਬ ਵਿੱਚ “disagree with decision” ਜ਼ਰੂਰ ਕਰ ਦੇਣਾ ਚਾਹੀਦਾ।
ਅਮਰੀਕਾ ਵਿੱਚ ਸਥਾਪਤ ਸਿੱਖ ਪੰਚਾਇਤ ਨੇ ਅਜਿਹੇ ਸਾਰੇ ਖਾਤਿਆਂ ਨੂੰ ਚਲਾਉਣ ਵਾਲ਼ਿਆਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪੋਸਟ ਤੇ ਇਤਰਾਜ਼ ਹੋਇਆ ਹੈ ਉਹ SikhPanchayat@gmail.com ਤੇ ਅਤੇ ਆਪਣੇ ਖਾਤੇ ਦਾ ਲਿੰਕ ਭੇਜਣ ਤਾਂ ਜੋ Facebook ਨੂੰ ਇਸ ਚਾਲ ਤੋਂ ਜਾਣੂ ਕਰਾਇਆ ਜਾ ਸਕੇ। ਜੇ ਇਹ ਰਿਪੋਰਟਾਂ ਕੁੱਝ ਖ਼ਾਸ IP address ਤੋਂ ਹੋਣਗੀਆਂ ਤਾਂ Facebook ਉਲਟਾ ਉਨ੍ਹਾਂ ਦੇ ਖਾਤੇ ਬੰਦ ਕਰ ਸਕਦੀ ਹੈ। ਆਪਣੀ ਸਮਗਰੀ ਜਲਦੀ ਤੋਂ ਜਲਦੀ ਈਮੇਲ ਕਰੋ ਤਾਂ ਜੋ ਸਿੱਖ ਪੰਚਾਇਤ Facebook ਨਾਲ ਸੰਪਰਕ ਕਰਕੇ ਇਸਦਾ ਹੱਲ ਕਰਨ ਦੀ ਕੋਸ਼ਿਸ਼ ਕਰ ਸਕੇ।