Cristiano Ronaldo ਦੇ ‘2 ਸ਼ਬਦਾਂ’ ਨੇ ਕੋਕਾ ਕੋਲਾ ਨੂੰ ਦਿੱਤਾ 30 ਹਜ਼ਾਰ ਕਰੋੜ ਦਾ ਝਟਕਾ

101

ਪੰਜਾਬ, 17 ਜੂਨ (ਬੁਲੰਦ ਆਵਾਜ ਬਿਊਰੋ) – ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਪੁਰਤਗਾਲ ਦੇ ਮਸ਼ਹੂਰ ਫੁੱਟਬਾਲ ਸੁਪਰਸਟਾਰ Cristiano Ronaldo ਦੇ ‘2 ਸ਼ਬਦਾਂ’ ਨੇ ਕੋਕਾ ਕੋਲਾ ਕੰਪਨੀ ਦਾ ਕਰੀਬ 30 ਹਜ਼ਾਰ ਕਰੋੜ ਦਾ ਨੁਕਸਾਨ ਕਰ ਦਿੱਤਾ ਹੈ। ਘਟਨਾ ਹੰਗਰੀ ਖਿਲਾਫ ਪੁਰਤਗਾਲ ਟੀਮ ਦੇ Euro 2020 ਦੇ ਮੈਚ ਤੋਂ ਪਹਿਲਾਂ ਹੋਈ ਪ੍ਰੈਸ ਕਾਨਫਰੰਸ ਦੀ ਹੈ। ਰੋਨਾਲਡੋ ਜਦੋਂ ਪ੍ਰੈਸ ਕਾਨਫਰੰਸ ਵਾਲੀ ਟੇਬਲ ‘ਤੇ ਆਏ ਤਾਂ ਉੱਥੇ ਮਾਈਕ ਦੇ ਕੋਲ 2 ਕੋਕਾ ਕੋਲਾ ਦੀਆਂ ਬੋਤਲਾਂ ਅਤੇ ਇੱਕ ਪਾਣੀ ਦੀ ਬੋਤਲ ਰੱਖੀ ਹੋਈ ਸੀ। ਰੋਨਾਲਡੋ ਨੇ ਉੱਥੇ ਰੱਖੀਆਂ ਦੋਵੇਂ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਹਟਾ ਦਿੱਤਾ ਅਤੇ ਪਾਣੀ ਦੀ ਬੋਤਲ ਚੁੱਕ ਕੇ ਪੁਰਤਗਾਲ ‘ਚ ਕਿਹਾ “agua” ਮਤਲਬ “Water”. ਬੱਸ 25 ਸੈਕਿੰਡ ਦੇ ਇਸ ਵਾਕਿਆ ਦਾ ਅਸਰ ਸੀ ਕਿ ਕੋਕਾ ਕੋਲਾ ਦੇ ਸ਼ੇਅਰ ਮੂਧੇ ਮੂੰਹ ਡਿੱਗਣ ਲੱਗੇ ਅਤੇ ਕਰੀਬ $4 ਬਿਲੀਅਨ ਡਾਲਰ ਤੱਕ ਡਿੱਗ ਗਏ। ਜਿਸ ਕਾਰਨ ਕੰਪਨੀ ਨੂੰ ਵੱਡਾ ਨੁਕਸਾਨ ਹੋਇਆ ਹੈ।

Italian Trulli