ਮਾਨਸਾ, 12 ਜੁਲਾਈ (ਬੁਲੰਦ ਆਵਾਜ ਬਿਊਰੋ) – ਮਾਨਸਾ ਸ਼ਹਿਰ ਦੇ ਇੱਕ ਪੈਟਰੋਲ ਪੰਪ ‘ਤੇ ਐਤਵਾਰ ਨੂੰ ਇੱਕ ਕਾਰ ‘ਚ ਸੀ.ਐੱਨ.ਜੀ. ਗੈਸ ਭਰਦੇ ਸਮੇਂ ਭਿਆਨਕ ਧਮਾਕਾ ਹੋਣ ਨਾਲ ਪੰਪ ਕਰਮਚਾਰੀ ਦੀ ਮੌਤ ਹੋ ਗਈ।ਦੱਸ ਦੇਈਏ ਕਿ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ।ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।ਪੈਟਰੋਲ ਪੰਪ ‘ਤੇ ਸੀਐੱਨਜੀ ਗੈਸ ਭਰਦੇ ਸਮੇਂ ਇੰਨਾ ਜਬਰਦਸਤ ਧਮਾਕਾ ਹੋਇਆ ਕਿ ਦੋਵੇਂ ਅਲਟੋ ਕਾਰਾਂ ਦੇ ਪਰਖੱਚੇ ੳੁੱਡ ਗਏ।ਹੈਰਾਨੀ ਦੀ ਗੱਲ ਹੈ ਕਿ ਗੈਸ ਭਰਨ ਵਾਲਾ ਨੌਜਵਾਨ ਹਵਾ ‘ਚ ਉੱਡਦਾ ਨਜ਼ਰ ਆਇਆ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੋ ਗੰਭੀਰ ਜਖਮੀ ਹੋ ਗਏ ।ਜ਼ਿਕਰਯੋਗ ਹੈ ਕਿ ਅਲਟੋ ਕਾਰ ‘ਚ ਸੀਐੱਨਜੀ ਗੈਸ।ਕੰਪਨੀ ਨੇ ਨਹੀਂ ਲਗਵਾਈ ਸੀ ਕਾਰ ਮਾਲਕ ਨੇ ਬਾਅਦ ‘ਚ ਲਗਵਾਈ ਸੀ ਕਿੱਟ 12 ਸਾਲ ਪੁਰਾਣੀ ਹੋਣ ਕਾਰਨ ਗੈਸ ਦਾ ਪ੍ਰੈਸ਼ਰ ਨਾ ਝੱਲ ਸਕਣ ਕਾਰਨ ਵੱਡਾ ਧਮਾਕਾ ਹੋ ਗਿਆ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ।
CNG ਗੈਸ ਭਰਵਾਉਣ ਆਈ ਕਾਰ ‘ਚ ਹੋਇਆ ਜ਼ਬਰਦਸਤ ਧਮਾਕਾ, ਪੰਪ ਕਰਮਚਾਰੀ ਦੀ ਹੋਈ ਮੌਤ, 2 ਗੰਭੀਰ ਜਖਮੀ
